ਗੋਲੀਬਾਰੀ ਦੀ ਘਟਨਾ ਦੇ ਦੋਸ਼ ਹੇਠ ਦੋ ਕਾਬੂ
10:50 AM Sep 30, 2024 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਸਤੰਬਰ
ਦਿੱਲੀ ਪੁਲੀਸ ਨੇ ਅੱਜ ਨਾਗਲੋਈ ਖੇਤਰ ਵਿੱਚ ਰੋਸ਼ਨ ਹਲਵਾਈ ਦੀ ਦੁਕਾਨ ’ਤੇ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ ਦੋ ਨਿਸ਼ਾਨੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰੀਓਮ ਅਤੇ ਜਤਿਨ ਵਜੋਂ ਹੋਈ। ਸਪੈਸ਼ਲ ਸੈੱਲ ਦੀ ਡੀਸੀਪੀ ਪ੍ਰਤੀਕਸ਼ਾ ਗੋਧਰਾ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਇੱਕ ਅਰਧ-ਆਟੋਮੈਟਿਕ ਪਿਸਤੌਲ (ਜਿਸ ਵਿੱਚੋਂ ਮਠਿਆਈ ਦੀ ਦੁਕਾਨ ’ਤੇ ਕਥਿਤ ਤੌਰ ’ਤੇ ਚਾਰ ਫਾਇਰ ਕੀਤੇ ਗਏ ਸਨ) ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਦੇਸੀ ਪਿਸਤੌਲ ਅਤੇ ਮੋਟਰਸਾਈਕਲ ਵੀ ਸੀ, ਜੋ ਕਥਿਤ ਤੌਰ ’ਤੇ ਸੋਨੀਪਤ ਦੇ ਅਣਪਛਾਤੇ ਵਿਅਕਤੀ ਵੱਲੋਂ ਦਿੱਤੀ ਸੀ। ਪੁਲੀਸ ਨੇ ਖੁਲਾਸਾ ਕੀਤਾ ਕਿ ਇਹ ਹਮਲਾ, ਜਬਰੀ ਵਸੂਲੀ ਦੇ ਉਦੇਸ਼ਾਂ ਲਈ ਅੰਕੇਸ਼ ਲਾਕੜਾ ਦੇ ਨਿਰਦੇਸ਼ਾਂ ’ਤੇ ਸ਼ੂਟਰਾਂ ਨੇ ਕੀਤਾ ਸੀ ਜੋ ਕਿ ਇਸ ਸਮੇਂ ਜੇਲ੍ਹ ਵਿੱਚ ਹੈ। ਜ਼ਿਕਰਯੋਗ ਹੈ ਕਿ ਘਟਨਾ ਮਗਰੋਂ ਪਰਚੀ ਬਰਾਮਦ ਹੋਈ ਸੀ, ਜਿਸ ’ਤੇ ਅੰਕੇਸ਼ ਲਾਕੜਾ ਅਤੇ ਦੀਪਕ ਬਾਕਸਰ ਦੇ ਨਾਂ ਸਨ।
Advertisement
Advertisement
Advertisement