ਲੁੱਟ-ਖੋਹ ਦੇ ਦੋਸ਼ ਹੇਠ ਦੋ ਕਾਬੂ
11:02 AM Sep 01, 2024 IST
Advertisement
ਪੱਤਰ ਪ੍ਰੇਰਕ
ਫਗਵਾੜਾ, 31 ਅਗਸਤ
ਸਿਟੀ ਪੁਲੀਸ ਨੇ ਮਹਿਲਾ ਦਾ ਪਰਸ ਖੋਹ ਕੇ ਭੱਜਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਪਾਸੋਂ ਖੋਹਿਆ ਹੋਇਆ ਪਰਸ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਐੱਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਰਾਧਾ ਪਤਨੀ ਸੁਮਿਤ ਵਾਸੀ ਮੁਹੱਲਾ ਪੀਪਾ ਰੰਗੀ 30 ਅਗਸਤ ਨੂੰ ਪੀਪਾਰੰਗੀ ਤੋਂ ਰਤਨਪੁਰਾ ਕੰਮ ’ਤੇ ਜਾ ਰਹੀ ਸੀ ਤਾਂ ਪਿੱਛੇ ਤੋਂ ਆਏ ਦੋ ਨੌਜਵਾਨ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ। ਇਸ ਸਬੰਧ ਵਿੱਚ ਪੁਲੀਸ ਨੇ ਵੀਰੂ ਵਾਸੀ ਕੱਚਾ ਪੱਕਾ ਵੇਹੜਾ ਮੁਹੱਲਾ ਤੀਆ ਤੇ ਧਰਮਵੀਰ ਸਿੰਘ ਵਾਸੀ ਕੋਟਰਾਣੀ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਪਰਸ ਬਰਾਮਦ ਕੀਤਾ ਹੈ।
Advertisement
Advertisement