For the best experience, open
https://m.punjabitribuneonline.com
on your mobile browser.
Advertisement

ਜਬਰ-ਜਨਾਹ ਅਤੇ ਚੋਰੀ ਦੇ ਦੋਸ਼ ਹੇਠ ਦੋ ਕਾਬੂ

08:49 AM Apr 11, 2024 IST
ਜਬਰ ਜਨਾਹ ਅਤੇ ਚੋਰੀ ਦੇ ਦੋਸ਼ ਹੇਠ ਦੋ ਕਾਬੂ
Advertisement

ਜ਼ੀਰਕਪੁਰ: ਪੁਲੀਸ ਨੇ ਇਕ ਔਰਤ ਦੀ ਸ਼ਿਕਾਇਤ ’ਤੇ ਦੋ ਵਿਅਕਤੀਆਂ ਨੂੰ ਉਸ ਦੇ ਘਰ ਵਿੱਚ ਚੋਰੀ ਦੀ ਨੀਅਤ ਨਾਲ ਦਾਖਲ ਹੋ ਕੇ ਉਸ ਨਾਲ ਜਬਰ-ਜਨਾਹ ਕਰਨ ਅਤੇ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਬਲਟਾਣਾ ਚੌਕੀ ਇੰਚਾਰਜ ਥਾਣੇਦਾਰ ਅਜੈ ਕੁਮਾਰ ਨੇ ਦੱਸਿਆ ਕਿ ਪੀੜਤਾ ਨੇ ਦੱਸਿਆ ਸੀ ਕਿ ਦੋ ਵਿਅਕਤੀਆਂ ਨੇ ਉਸ ਦੇ ਘਰ ਵਿਚੋਂ ਚੋਰੀ ਕਰਨ ਦੀ ਨੀਅਤ ਨਾਲ ਦਾਖਲ ਹੋ ਕੇ ਉਸ ਨਾਲ ਜਬਰ-ਜਨਾਹ ਕੀਤਾ ਅਤੇ ਘਰ ਤੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ। ਪੁਲੀਸ ਨੇ ਮੁਲਜ਼ਮ ਸੰਜੈ ਕੁਮਾਰ ਉਰਫ ਰੋਹਿਤ ਬਿਸਟ ਉਰਫ਼ ਸਤਿਆ ਅਤੇ ਗੋਲਡੀ ਉਰਫ਼ ਤੋਤਲਾ ਵਾਸੀਆਨ ਨਵਾਂ ਗਊ ਮੁਹਾਲੀ ਨੂੰ ਮੋਟਰਸਾਈਕਲ ਸਣੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਤੋਂ ਚੋਰੀ ਕੀਤੀ ਇਕ ਕਾਰ ਬਿਨਾਂ ਨੰਬਰੀ, ਇਕ ਮੋਟਰਸਾਈਕਲ, ਚਾਰ ਫੋਨ ਤੇ ਚਾਂਦੀ ਦੇ ਕੁੱਝ ਗਹਿਣੇ, ਇੱਕ ਐਕਟੀਵਾ ਦੀ ਚਾਬੀ ਬਰਾਮਦ ਹੋਈ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

sukhwinder singh

View all posts

Advertisement
Advertisement
×