ਨਸ਼ਾ ਤਸਕਰੀ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 23 ਅਗਸਤ
ਹਰਿਆਣਾ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ ਕੁਰੂਕਸ਼ੇਤਰ ਨੇ ਇਕ ਵਿਅਕਤੀ ਨੂੰ ਸਥਾਨਕ ਰੇਲਵੇ ਸਟੇਸ਼ਨ ਨੇੜਿਓਂ 7 ਕਿੱਲੋ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਨੀਰਜ ਕੁਮਾਰ ਦੱਤਾ ਉਰਫ ਹੈਪੀ ਵਾਸੀ ਮੰਡੀ ਖਾਨ ਚੰਦ ਸ਼ਾਹਬਾਦ ਵਜੋਂ ਹੋਈ ਹੈ। ਪੁਲੀਸ ਬੁਲਾਰੇ ਅਨੁਸਾਰ ਨਾਰਕੋਟਿਕਸ ਸੈੱਲ ਕੁਰੂਕਸ਼ੇਤਰ ਦੇ ਏਐੱਸਆਈ ਸੰਜੇ ਦੀ ਟੀਮ ਦੇਵੀ ਮੰਦਿਰ ਰੋਡ ਸ਼ਾਹਬਾਦ ’ਤੇ ਮੌਜੂਦ ਸੀ। ਇਸ ਦੌਰਾਨ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ ਨੀਰਜ ਕੁਮਾਰ ਦੱਤ ਉਰਫ ਹੈਪੀ ਭੁੱਕੀ ਵੇਚਣ ਦਾ ਕੰਮ ਕਰਦਾ ਹੈ। ਅੱਜ ਵੀ ਉਹ ਆਪਣੇ ਘਰ ਤੋਂ ਬਾਹਰ ਗਲੀ ਵਿਚ ਭੁੱਕੀ ਲੈ ਕੇ ਵੇਚਣ ਲਈ ਖੜ੍ਹਾ ਹੈ। ਇਸ ਮਗਰੋਂ ਡੀਐੱਸਪੀ ਰਣਧੀਰ ਸਿੰਘ ਨੂੰ ਬੁਲਾਇਆ ਗਿਆ। ਪੁਲੀਸ ਟੀਮ ਖਤਰਵਾੜਾ ਮੁਹੱਲਾ ਸ਼ਾਹਬਾਦ ਤੋਂ ਨੀਰਜ ਕੁਮਾਰ ਦੱਤਾ ਉਰਫ ਹੈਪੀ ਦੇ ਮਕਾਨ ਦੇ ਬਾਹਰ ਗਈ। ਮਕਾਨ ਦੇ ਬਾਹਰ ਇਕ ਵਿਅਕਤੀ ਆਪਣੇ ਹੱਥ ਵਿਚ ਪਲਾਸਟਿਕ ਦਾ ਕੱਟਾ ਲੈ ਕੇ ਖੜਾ ਸੀ। ਪੁਲੀਸ ਨੂੰ ਦੇਖ ਕੇ ਮਕਾਨ ਦੇ ਅੰਦਰ ਜਾਣ ਲਗਾ। ਪੁਲੀਸ ਨੇ ਉਸ ਨੂੰ ਕਾਬੂ ਕਰ ਕੇ ਨਾਂ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਨੀਰਜ ਕੁਮਾਰ ਦੱਤਾ ਦੱਸਿਆ ਤੇ ਉਸ ਦੀ ਤਲਾਸ਼ੀ ਲੈਣ ’ਤੇ ਸੱਤ ਕਿੱਲੋ ਭੁੱਕੀ ਬਰਾਮਦ ਹੋਈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਜਾਂਚ ਵਿੱਚ ਨਸ਼ਾ ਤਸਕਰ ਰਾਜ ਕੁਮਾਰ ਉਰਫ ਬਬਲੂ ਵਾਸੀ ਮੀਰਾਂ ਪੁਰ ਮੁਹੱਲਾ ਸ਼ਾਹਬਾਦ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਦੋਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਜਿਥੋਂ ਅਦਾਲਤ ਨੇ ਉਨ੍ਹਾਂ ਨੂੰ ਦੋ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮ ਤੋਂ ਹੋਰ ਪੁੱਛ-ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਖੇਤਰ ਵਿੱਚ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗ।