ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੱਟਾ ਲਗਾਉਣ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ

06:16 AM Feb 18, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਫਰਵਰੀ
ਥਾਣਾ ਡਵੀਜ਼ਨ ਨੰਬਰ-5 ਦੀ ਪੁਲੀਸ ਨੇ ਦੜਾ ਸੱਟਾ ਲਗਾਉਣ ਦੇ ਦੋਸ਼ ਤਹਿਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਉਨ੍ਹਾਂ ਦੇ ਦੋ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।‌ ਇਸ ਸਬੰਧੀ ਥਾਣੇਦਾਥ ਓਮ ਪ੍ਰਕਾਸ਼ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਮਿੱਢਾ ਚੋਕ ਮੌਜੂਦ ਸੀ ਤਾਂ ਸਾਜਨ ਉਰਫ਼ ਡੋਨਾ ਦੇ ਘਰ ਵਿੱਚ ਬਣੇ ਦਫ਼ਤਰ ਦੇ ਬਾਹਰ ਉੱਚੀ ਅਵਾਜ਼ ਵਿੱਚ ਪਰਚੀ ਦੜ੍ਹਾ ਸੱਟਾ ਲਗਾ ਰਹੇ ਸਨ। ਪੁਲੀਸ ਨੇ ਅਮਨ ਸ਼ਰਮਾ ਵਾਸੀ ਜਵਾਹਰ ਨਗਰ ਕੈਂਪ, ਅਕਾਸ਼ ਵਾਸੀ ਵਾਲਮੀਕਿ ਗੇਟ, ਅਬਦੁੱਲਾਪੁਰ ਬਸਤੀ, ਮਨਪ੍ਰੀਤ ਸਿੰਘ ਬਰਾੜ ਵਾਸੀ ਅਬਦੁੱਲਾਪੁਰ ਬਸਤੀ, ਸਾਜਨ, ਹੈਰੀ, ਸ਼ਿੰਦਾ ਵਾਸੀਆਨ ਜਵਾਹਰ ਨਗਰ ਕੈਂਪ, ਅਨਿਲ ਕੁਮਾਰ ਵਾਸੀ ਸਾਹਨੇਵਾਲ ਤੇ ਰਿੰਕੂ ਵਾਸੀ ਸਮਰਾਲਾ ਚੌਕ ਖ਼ਿਲਾਫ਼ ਕੇਸ ਦਰਜ ਕਰਕੇ ਅਮਨ ਸ਼ਰਮਾ ਅਤੇ ਅਕਾਸ਼ ਨੂੰ ਗ੍ਰਿਫ਼ਤਾਰ ਕਰ ਕੇ 1540 ਰੁਪਏ ਦੇ ਕਰੰਸੀ ਨੋਟ ਬਰਾਮਦ ਕੀਤੇ ਹਨ।

Advertisement

Advertisement