For the best experience, open
https://m.punjabitribuneonline.com
on your mobile browser.
Advertisement

ਨੌਜਵਾਨ ਦੀ ਭੇਤ-ਭਤੀ ਮੌਤ ਦੇ ਮਾਮਲੇ ਵਿੱਚ ਮਹਿਲਾ ਸਣੇ ਦੋ ਕਾਬੂ

10:24 AM May 01, 2024 IST
ਨੌਜਵਾਨ ਦੀ ਭੇਤ ਭਤੀ ਮੌਤ ਦੇ ਮਾਮਲੇ ਵਿੱਚ ਮਹਿਲਾ ਸਣੇ ਦੋ ਕਾਬੂ
Advertisement

ਪੱਤਰ ਪ੍ਰੇਰਕ
ਸ੍ਰੀ ਫ਼ਤਹਿਗੜ੍ਹ ਸਾਹਿਬ, 30 ਅਪਰੈਲ
ਇੱਥੇ 30 ਸਾਲਾ ਨੌਜਵਾਨ ਦੀ ਭੇਤ-ਭਰੀ ਮੌਤ ਦੇ ਮਾਮਲੇ ’ਚ ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਨੇ ਇੱਕ ਔਰਤ ਸਣੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ| ਇਸ ਬਾਰੇ ਥਾਣਾ ਮੁਖੀ ਇੰਸਪੈਕਟਰ ਅਮਰਦੀਪ ਸਿੰਘ ਨੇ ਦੱਸਿਆ ਕਿ ਕਾਬਲ ਸਿੰਘ ਵਾਸੀ ਪਿੰਡ ਮੰਡੋਫਲ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਲੜਕਾ ਬਿਕਰਮਜੀਤ ਸਿੰਘ ਆਪਣੀ ਪਤਨੀ ਅਤੇ ਤਿੰਨ ਧੀਆਂ ਸਮੇਤ ਮੌਡਰਨ ਵੈਲੀ ਫ਼ਤਹਿਗੜ੍ਹ ਸਾਹਿਬ ’ਚ ਕਿਰਾਏ ’ਤੇ ਰਹਿੰਦਾ ਸੀ। ਕਾਬਲ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਨੇ ਹਰਵਿੰਦਰ ਕੌਰ ਵਾਸੀ ਰੰਧਾਵਾ ਕਲੋਨੀ ਫ਼ਤਹਿਗੜ੍ਹ ਸਾਹਿਬ ਨੂੰ ਪੈਸੇ ਉਧਾਰ ਦਿੱਤੇ ਸਨ ਪਰ ਹੁਣ ਜਦੋਂ ਉਸ ਨੂੰ ਪੈਸਿਆਂ ਦੀ ਜ਼ਰੂਰਤ ਹੈ ਤਾਂ ਹਰਵਿੰਦਰ ਕੌਰ ਪੈਸੇ ਵਾਪਸ ਕਰਨ ਲਈ ਟਾਲ ਮਟੋਲ ਕਰ ਰਹੀ ਹੈ| ਕਾਬਲ ਸਿੰਘ ਨੇ ਸ਼ਿਕਾਇਤ ’ਚ ਦੱਸਿਆ ਕਿ ਬੀਤੀ 28 ਅਪਰੈਲ ਦੀ ਸ਼ਾਮ ਨੂੰ ਕਰੀਬ 4 ਵਜੇ ਹਰਵਿੰਦਰ ਕੌਰ ਦਾ ਨੌਕਰ ਮਾੜੂ, ਬਿਕਰਮਜੀਤ ਸਿੰਘ ਨੂੰ ਸਕੂਟਰ ’ਤੇ ਬਿਠਾ ਕੇ ਹਰਵਿੰਦਰ ਕੌਰ ਦੇ ਘਰ ਲੈ ਗਿਆ ਜਿਸ ਤੋਂ ਬਾਅਦ ਸ਼ਾਮ ਕਰੀਬ 7 ਵਜੇ ਉਹ ਬਿਕਰਮਜੀਤ ਸਿੰਘ ਨੂੰ ਵਾਪਸ ਘਰ ਛੱਡ ਗਿਆ। ਬਿਕਰਮਜੀਤ ਸਿੰਘ ਨੇ ਉਸ ਨੂੰ ਦੱਸਿਆ ਸੀ ਕਿ ਹਰਵਿੰਦਰ ਕੌਰ ਨੇ ਉਸ ਨੂੰ ਪੈਸੇ ਵਾਪਸ ਦੇਣ ਦੇ ਬਹਾਨੇ ਘਰ ਬੁਲਾਇਆ ਸੀ ਜਿੱਥੇ ਉਸ ਨੂੰ ਜ਼ਲੀਲ ਕਰਦੇ ਹੋਏ ਧੱਕੇ ਨਾਲ ਕੋਈ ਜ਼ਹਿਰੀਲੀ ਚੀਜ਼ ਪਿਲਾ ਦਿੱਤੀ। ਕੁਝ ਦੇਰ ਬਾਅਦ ਬਿਕਰਮਜੀਤ ਸਿੰਘ ਦੀ ਤਬੀਅਤ ਵਿਗੜ ਗਈ। ਇਸ ਮਗਰੋਂ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿੱਚ ਦਾਖ਼ਲ ਕਰਵਾਉਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਅਧਿਕਾਰੀ ਅਮਰਦੀਪ ਸਿੰਘ ਨੇ ਦੱਸਿਆ ਕਿ ਹਰਵਿੰਦਰ ਕੌਰ ਵਾਸੀ ਰੰਧਾਵਾ ਕਲੋਨੀ ਅਤੇ ਮਾੜੂ ਵਾਸੀ ਪਿੰਡ ਨੰਦਪੁਰ ਕਲੌੜ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Advertisement

Advertisement
Author Image

Advertisement
Advertisement
×