ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੌਜਵਾਨ ਦੀ ਹੱਤਿਆ ਮਾਮਲੇ ਵਿੱਚ ਦੋ ਗ੍ਰਿਫ਼ਤਾਰ

11:06 AM Aug 21, 2020 IST

ਰਾਜਿੰਦਰ ਕੁਮਾਰ
ਬੱਲੂਆਣਾ (ਅਬੋਹਰ), 20 ਅਗਸਤ

Advertisement

ਜ਼ਮੀਨੀ ਵਿਵਾਦ ਵਿੱਚ ਅੰਨ੍ਹੇਵਾਹ ਫਾਇਰਿੰਗ ਨਾਲ ਇੱਕ ਨੌਜਵਾਨ ਦੀ ਹੱਤਿਆ ਤੇ ਦੂਜੇ ਨੂੰ ਜ਼ਖ਼ਮੀ ਕਰਨ ਦੇ ਮਾਮਲੇ ’ਚ ਥਾਣਾ ਬਹਾਵਵਾਲਾ ਦੀ ਪੁਲੀਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀ਼ਤਾ ਹੈ। ਇਸ ਗੱਲ ਦੀ ਪੁਸ਼ਟੀ ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਦੌਰਾਨ ਕੀਤੀ। ਉਨ੍ਹਾਂ ਦੱਸਿਆ ਕਿ ਹੱਤਿਆ ਦੀ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਲੱਗਿਆਂ ਹਮਲਾਵਰਾਂ ਨੇ ਵੱਖ ਵੱਖ ਹਥਿਆਰਾਂ ਤੋਂ ਕਰੀਬ 30 ਰਾਊਂਡ ਫਾਇਰ ਕੀਤੇ ਸਨ। ਪੁਲੀਸ ਨੇ ਨਾਮਜ਼ਦ ਕੀਤੇ ਸੱਤ ਮੁਲਜ਼ਮਾਂ ਵਿੱਚੋਂ ਦੋ ਅਮਿਤ ਤੇ ਉਸ ਦੇ ਪਿਤਾ ਰਜਿੰਦਰ ਕੁਮਾਰ ਨੂੰ ਰਾਤ ਹੀ ਕਾਬੂ ਕਰ ਲਿਆ ਜਦੋਂਕਿ ਬਾਕੀਆਂ ਦੀ ਭਾਲ ਜਾਰੀ ਹੈ।

ਜ਼ਿਕਰਯੋਗ ਹੈ ਬੱਲੂਆਣਾ ਦੇ ਪਿੰਡ ਰਾਜਾਂ ਵਾਲੀ ਦੀ ਢਾਣੀ ’ਚ ਬੀਤੀ ਰਾਤ ਅੰਨ੍ਹੇਵਾਹ ਫਾਇਰਿੰਗ ਕਰਕੇ ਪ੍ਰਮੋਦ ਕੁਮਾਰ ਨਾਮੀ ਨੌਜਵਾਨ ਦੀ ਹੱਤਿਆ ਕਰ ਦਿੱਤੀ ਸੀ, ਜਦੋਂਕਿ ਇਕ ਹੋਰ ਨੂੰ ਜ਼ਖ਼ਮੀ ਕਰ ਦਿੱਤਾ ਸੀ। ਮਾਮਲੇ ਵਿੱਚ ਪੁਲੀਸ ਨੇ ਸੰਜੇ ਕੁਮਾਰ ਪੁੱਤਰ ਓਮ ਪ੍ਰਕਾਸ਼ ਦੇ ਬਿਆਨਾਂ ’ਤੇ ਰਵੀ, ਮਨੋਜ ਸੁਨੀਲ, ਸੰਜੀਵ ਤੇ ਵੇਦ ਪ੍ਰਕਾਸ਼ ਵਾਸੀ ਪਿੰਡ ਰਾਜਾਂ ਵਾਲੀ ਤੋਂ ਇਲਾਵਾ ਅਜੈ ਕੁਮਾਰ ਵਾਸੀ ਹਰਿਆਣਾ ਨੂੰ ਵੀ ਨਾਮਜ਼ਦ ਕੀਤਾ ਹੈ।

Advertisement

ਪੁਲੀਸ ਨੇ ਫਿਲਹਾਲ ਨਾਮਜ਼ਦ ਮੁਲਜ਼ਮਾਂ ਵਿੱਚੋਂ ਅਮਿਤ ਤੇ ਉਸ ਦੇ ਪਿਤਾ ਨੂੰ ਕਾਬੂ ਕੀਤਾ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ’ਚ ਸੰਜੇ ਕੁਮਾਰ ਦਾ ਕਹਿਣਾ ਹੈ ਕਿ ਬੀਤੀ ਰਾਤ ਉਸ ਦੇ ਦੋਸਤ ਸੰਜੇ ਤੇ ਪ੍ਰਮੋਦ ਢਾਣੀ ’ਚ ਬੈਠੇ ਸਨ। ਇਸੇ ਦੌਰਾਨ ਪੁਰਾਣੀ ਰੰਜਿਸ਼ ਦੇ ਚੱਲਦੇ ਅਮਿਤ ਤੇ ਰਾਜਿੰਦਰ ਕੁਮਾਰ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਆਏ ਹਮਲਾਵਰਾਂ ਨੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਇੱਕ ਗੋਲੀ ਪ੍ਰਮੋਦ ਦੇ ਸਿਰ ’ਚ ਲੱਗੀ ਜਿਸ ਦੀ ਮੌਕੇ ’ਤੇ ਮੌਤ ਹੋ ਗਈ ਜਦੋਂਕਿ ਸੰਜੇ ਦੀ ਲੱਤ ’ਚ ਇਕ ਗੋਲੀ ਲੱਗੀ ਤੇ ਉਹ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਰਾਤ ਅਬੋਹਰ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾ ਦਿੱਤਾ। ਜ਼ਿਲ੍ਹਾ ਪੁਲੀਸ ਮੁਖੀ ਨੇ ਇਸ ਘਟਨਾ ਦੀ ਜਾਂਚ ਲਈ ਕਈ ਟੀਮਾਂ ਦਾ ਗਠਨ ਕੀਤਾ ਹੈ ਤਾਂ ਜੋ ਹਮਲਾਵਰਾਂ ਨੂੰ ਛੇਤੀ ਗ੍ਰਿਫ਼ਤਾਰ ਕੀਤਾ ਜਾ ਸਕੇ। ਸੰਜੇ ਤੇ ਅਮਿਤ ਵਿਚਕਾਰ ਅਠਾਰਾਂ ਏਕੜ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਇਸ ਬਾਬਤ ਦੋਨੋਂ ਧਿਰਾਂ ਵੱਲੋਂ ਥਾਣਾ ਬਹਾਵਵਾਲਾ ਵਿੱਚ ਦਰਖਾਸਤ ਦਿੱਤੀ ਹੋਈ ਸੀ ਤੇ ਮਾਮਲੇ ਦੀ ਜਾਂਚ ਡੀਐੱਸਪੀ (ਡੀ) ਵੱਲੋਂ ਕੀਤੀ ਜਾ ਰਹੀ ਸੀ।

Advertisement
Tags :
ਹੱਤਿਆਗ੍ਰਿਫ਼ਤਾਰਨੌਜਵਾਨਮਾਮਲੇਵਿੱਚ