ਹੱਤਿਆ ਦੇ ਮਾਮਲੇ ਵਿੱਚ ਦੋ ਗ੍ਰਿਫ਼ਤਾਰ
06:09 AM Aug 03, 2024 IST
Advertisement
ਪੱਤਰ ਪ੍ਰੇਰਕ
ਤਰਨ ਤਾਰਨ, 2 ਅਗਸਤ
ਪੁਲੀਸ ਨੇ ਚਾਰ ਦਿਨ ਪਹਿਲਾਂ ਪੱਟੀ ਸ਼ਹਿਰ ਵਿੱਚ ਹੋਈ ਹੱਤਿਆ ਦੇ ਮਾਮਲੇ ਵਿੱਚ ਅੱਜ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ| ਮ੍ਰਿਤਕ ਦੀ ਪਛਾਣ ਸ਼ਮੀ ਪੁਰੀ ਵਜੋਂ ਹੋਈ ਸੀ ਜਦਕਿ ਉਸ ਦਾ ਭਤੀਜਾ ਅਮਨਪੁਰੀ ਜ਼ਖ਼ਮੀ ਹੋ ਗਿਆ ਸੀ| ਇਸ ਮਾਮਲੇ ਵਿੱਚ ਨਾਮਜ਼ਦ ਅੱਠ ਮੁਲਜ਼ਮ ਹਾਲੇ ਵੀ ਫ਼ਰਾਰ ਹਨ| ਐੱਸਐੱਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਧਰਮਿੰਦਰ ਸਿੰਘ ਉਰਫ ਪਰਮਿੰਦਰ ਸਿੰਘ ਵਾਸੀ ਵਲਟੋਹਾ ਹਾਲ ਵਿੱਚ ਵਾਸੀ ਗੋਇੰਦਵਾਲ ਸਾਹਿਬ ਅਤੇ ਰਾਜਨ ਸਿੰਘ ਰਾਜੂ ਵਾਸੀ ਅਲਗੋਂ ਕਲਾਂ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਨਿਸ਼ਾਨ ਸਿੰਘ ਵਾਸੀ ਬੁਰਜ-ਰਾ-ਕੇ ਪਿੰਡ, ਦਲਬੀਰ ਸਿੰਘ ਬੀਰਾ ਵਾਸੀ ਨੌਰੰਗਾਬਾਦ, ਗੁਰਵਿੰਦਰ ਸਿੰਘ ਫੌਜੀ ਵਾਸੀ ਬਟਾਲਾ ਅਤੇ ਉਸਦਾ ਅਣਪਛਾਤਾ ਕਰੀਬੀ ਰਿਸ਼ਤੇਦਾਰ ਫ਼ਰਾਰ ਹਨ| ਇਸ ਵਿੱਚ ਚਾਰ ਹੋਰ ਮੁਲਜ਼ਮ ਸ਼ਾਮਲ ਹਨ|
Advertisement
Advertisement
Advertisement