ਹੱਤਿਆ ਦੇ ਮਾਮਲੇ ’ਚ ਦੋ ਗ੍ਰਿਫ਼ਤਾਰ
06:47 AM Dec 28, 2024 IST
ਪੱਤਰ ਪ੍ਰੇਰਕ
ਯਮੁਨਾਨਗਰ, 27 ਦਸੰਬਰ
ਇੱਥੇ ਖੇੜੀ ਲੱਖਾ ਸਿੰਘ ਵਿੱਚ ਪਿਛਲੇ ਦਿਨੀਂ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਦੋ ਜਣਿਆਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ’ਚ ਕਾਰਵਾਈ ਕਰਦਿਆਂ ਪੁਲੀਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਦੀ ਜਾਂਚ ਲਈ ਚਾਰ ਟੀਮਾਂ ਬਣਾਈਆਂ ਗਈਆਂ ਸਨ। ਕ੍ਰਾਈਮ ਬ੍ਰਾਂਚ-2 ਦੇ ਇੰਚਾਰਜ ਰਾਜ ਕੁਮਾਰ, ਸਪੈਸ਼ਲ ਸਟਾਫ਼ ਦੇ ਇੰਚਾਰਜ ਰਾਜੇਸ਼ ਰਾਣਾ ਅਤੇ ਥਾਣਾ ਰਾਦੌਰ ਦੇ ਐੱਸਐੱਚਓ ਸੰਦੀਪ ਕੁਮਾਰ ਦੀ ਟੀਮ ਨੇ ਮੁਲਜ਼ਮ ਅਰਬਾਜ਼ ਪੁੱਤਰ ਮੁਨਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਾਰਦਾਤ ਵਿੱਚ ਸ਼ਾਮਲ ਪਿੰਡ ਤਾਜੇਵਾਲਾ ਦੇ ਰਹਿਣ ਵਾਲੇ ਸਚਿਨ ਹਾਂਡਾ ਪੁੱਤਰ ਯਤਿੰਦਰ ਹਾਂਡਾ ਵਾਸੀ ਛਛਰੌਲੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕਰ ਕੇ ਪੁਲੀਸ ਰਿਮਾਂਡ ’ਤੇ ਲਿਆ ਜਾਵੇਗਾ।
Advertisement
Advertisement