ਬੇਅਦਬੀ ਮਾਮਲੇ ’ਚ ਦੋ ਗ੍ਰਿਫ਼ਤਾਰ
06:45 AM Jul 16, 2024 IST
Advertisement
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ 15 ਜੁਲਾਈ
ਪਿੰਡ ਮੱਦੋਕੇ ’ਚ ਬਾਈਬਲ ਦੀ ਬੇਅਦਬੀ ਕਰਨ ਦੇ ਦੋਸ਼ ‘ਚ ਪੁਲੀਸ ਨੇ ਦੋ ਵਿਅਕਤੀਆ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਦੋਵਾਂ ਨੇ ਆਪਣੇ ਗੁਆਂਢੀ ਨੂੰ ਫਸਾਉਣ ਲਈ ਇਹ ਅਪਰਾਧ ਕੀਤਾ| ਫੜੇ ਗਏ ਦੋਵਾਂ ਵਿਅਕਤੀਆਂ ਦੀ ਪਛਾਣ ਕਿਰਪਾਲ ਸਿੰਘ ਉਰਫ਼ ਸੰਮਾ ਅਤੇ ਮੰਗਲ ਸਿੰਘ ਵਜੋਂ ਹੋਈ ਹੈ। ਐੱਸਪੀ (ਜਾਂਚ) ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਕਿਰਪਾਲ ਦਾ ਆਪਣੇ ਭਤੀਜੇ ਅਵਤਾਰ ਨਾਲ ਕੰਧ ਤੋਂ ਝਗੜਾ ਚੱਲ ਰਿਹਾ ਹੈ। ਕੰਧ ਦੀ ਉਸਾਰੀ ਗੁਰਪ੍ਰੀਤ ਸਿੰਘ ਕਰ ਰਿਹਾ ਸੀ ਤੇ ਅਵਤਾਰ ਸਿੰਘ ਦਾ ਸਮਰਥਨ ਕਰਦਾ ਸੀ। ਕਿਰਪਾਲ ਸਿੰਘ ਨੇ ਖਿਝ ਕੇ ਬਾਈਬਲ ਲੈ ਕੇ ਗੁਰਪ੍ਰੀਤ ਸਿੰਘ ਦੇ ਘਰ ਸਾਹਮਣੇ ਸਾੜ ਦਿੱਤੀ ਸੀ। ਮੰਗਲ ਸਿੰਘ ਨੇ ਇਸ ਮਾਮਲੇ ਦੀ ਫਰਜ਼ੀ ਵੀਡੀਓ ਬਣਾਈ ਅਤੇ ਗੁਰਪ੍ਰੀਤ ਸੋਨੂੰ ’ਤੇ ਬੇਅਦਬੀ ਕਰਨ ਦੇ ਦੋਸ਼ ਲਾਉਂਦੇ ਹੋਏ ਮਸੀਹ ਭਾਈਚਾਰੇ ਨੂੰ ਸੂਚਿਤ ਕੀਤਾ। ਇਸ ਘਟਨਾ ਕਾਰਨ ਪਿੰਡ ਵਿੱਚ ਤਣਾਅ ਦਾ ਮਾਹੌਲ ਬਣ ਗਿਆ।
Advertisement
Advertisement
Advertisement