ਮੋਬਾਈਲ ਫੋਨ ਖੋਹਣ ਵਾਲੇ ਦੋ ਗ੍ਰਿਫ਼ਤਾਰ
07:30 AM Mar 31, 2024 IST
ਲੁਧਿਆਣਾ
Advertisement
ਥਾਣਾ ਪੀਏਯੂ ਦੇ ਇਲਾਕੇ ਮੁਹੱਲਾ ਪ੍ਰਤਾਪ ਸਿੰਘ ਵਾਲਾ ਵਿੱਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਆਪਣੇ ਘਰ ਦੇ ਬਾਹਰ ਮੋਬਾਈਲ ਫੋਨ ਸੁਣ ਰਹੇ ਵਿਅਕਤੀ ਦਾ ਫੋਨ ਖੋਹ ਕੇ ਫ਼ਰਾਰ ਹੋ ਗਏ ਸਨ। ਇਸ ਸਬੰਧੀ ਮੁਹੱਲਾ ਪ੍ਰਤਾਪ ਸਿੰਘ ਵਾਲਾ ਵਾਸੀ ਬਿਕਰਮ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਖੜ੍ਹ ਕੇ ਮੋਬਾਈਲ ਫੋਨ ਸੁਣ ਰਿਹਾ ਸੀ ਤਾਂ ਅਚਾਨਕ ਸਕੂਟਰੀ ’ਤੇ ਦੋ ਨੌਜਵਾਨ ਆਏ ਤੇ ਉਸ ਦਾ ਮੋਬਾਈਲ ਫੋਨ ਖੋਹ ਕੇ ਭੱਜ ਗਏ। ਉਨ੍ਹਾਂ ਦੀ ਸਕੂਟਰੀ ਦਾ ਨੰਬਰ ਪੁਲੀਸ ਨੂੰ ਦੇ ਦਿੱਤਾ। ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਪੜਤਾਲ ਦੌਰਾਨ ਪ੍ਰਤਾਪ ਸਿੰਘ ਵਾਲਾ ਵਾਸੀ ਰੋਹਿਤ ਕੁਮਾਰ ਅਤੇ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement