For the best experience, open
https://m.punjabitribuneonline.com
on your mobile browser.
Advertisement

ਮੋਬਾਈਲ ਅਤੇ ਪਰਸ ਖੋਹਣ ਵਾਲੇ ਦੋ ਕਾਬੂ

08:02 AM Jun 02, 2024 IST
ਮੋਬਾਈਲ ਅਤੇ ਪਰਸ ਖੋਹਣ ਵਾਲੇ ਦੋ ਕਾਬੂ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 1 ਜੂਨ
ਥਾਣਾ ਸਿਟੀ-2 ਪੁਲੀਸ ਨੇ ਲੜਕੀ ਤੋਂ ਮੋਬਾਈਲ ਅਤੇ ਪਰਸ ਖੋਹਣ ਵਾਲੇ ਦੋ ਵਿਅਕਤੀ ਕਾਬੂ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਦੀਪਕ ਕੁਮਾਰ ਅਤੇ ਦੀਪਕ ਕੁਮਾਰ ਉਰਫ਼ ਪਾਲੀ ਵਾਸੀ ਪੀਰਖਾਨਾ ਰੋਡ ਖੰਨਾ ਵਜੋਂ ਹੋਈ ਹੈ। ਸ਼ਿਕਾਇਤਕਰਤਾ ਸੀਮਾ ਵਾਸੀ ਦੇਵਕੀ ਨਗਰ ਖੰਨਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਆਪਣੀ ਡਿਊਟੀ ਖਤਮ ਕਰ ਕੇ ਘਰ ਜਾ ਰਹੀ ਸੀ ਤਾਂ ਸਕੂਟਰ ਸਵਾਰ ਦੋ ਨੌਜਵਾਨ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਦਾ ਮੋਬਾਈਲ ਅਤੇ ਪਰਸ ਖੋਹ ਕੇ ਫਰਾਰ ਹੋ ਗਏ। ਜਿਸ ਦੀ ਸ਼ਿਕਾਇਤ ਮਿਲਣ ’ਤੇ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕੀਤਾ।

Advertisement

Advertisement
Advertisement
Author Image

Advertisement