ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ੇਰ ਦੇ ਬੱਚੇ ਦਾ ਸੌਦਾ ਕਰਦੇ ਦੋ ਗ੍ਰਿਫ਼ਤਾਰ

10:54 AM Jul 09, 2023 IST

ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 8 ਜੁਲਾਈ
ਕਰਤਾਰਪੁਰ ਦੀ ਪੁਲੀਸ ਅਤੇ ਜੰਗਲਾਤ ਵਿਭਾਗ ਵਲੋਂ ਸਾਂਝੇ ਤੌਰ ’ਤੇ ਜੰਗਲੀ ਜਾਨਵਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਬੰਗਾਲ ਟਾਈਗਰ ਦੇ ਬੱਚੇ ਨੂੰ 95 ਲੱਖ ਰੁਪਏ ਵਿੱਚ ਵੇਚਣ ਦਾ ਸੌਦਾ ਕਰ ਰਹੇ ਗਰੋਹ ਦੇ 3 ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰ ਕੇ 2 ਨੂੰ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਦੀ ਪਛਾਣ ਮਨੀਸ਼ ਕੁਮਾਰ ਵਾਸੀ ਪਿੰਡ ਨੰਗਲਾ ਅਤੇ ਅਨਮੋਲ ਕੁਮਾਰ ਵਾਸੀ ਤੇਜ਼ ਮੋਹਨ ਨਗਰ ਵਜੋਂ ਹੋਈ ਹੈ, ਜਦੋਂਕਿ ਮਾਮਲੇ ’ਚ ਨਾਮਜ਼ਦ ਦੀਪਾਂਸ਼ੂ ਅਰੋੜਾ ਵਾਸੀ ਨਿਊ ਦਿਓਲ ਨਗਰ ਅਜੇ ਫਰਾਰ ਹੈ। ਥਾਣਾ ਕਰਤਾਰਪੁਰ ਦੇ ਇੰਚਾਰਜ ਰਮਨਦੀਪ ਸਿੰਘ ਨੇ ਦੱਸਿਆ ਕਿ ਵਣ ਰੇਂਜ ਅਫਸਰ ਜਸਵੰਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਿਸ਼ਨਗੜ੍ਹ ਵਿੱਚ ‘ਦਿ ਪੇਟ ਕਲੱਬ’ ਦੇ ਨਾਂ ’ਤੇ ਦੁਕਾਨ ਚਲਾਉਣ ਵਾਲਾ ਮਨੀਸ਼ ਕੁਮਾਰ ਜੰਗਲੀ ਤਸਕਰੀ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਵੀ ਆਪਣੀ ਗੈਂਗ ਦੇ ਨਾਲ ਮਿਲ ਕੇ ਜੰਗਲੀ ਜਾਨਵਰ ਵੇਚਦਾ ਸੀ ਅਤੇ ਹੁਣ ਵਟਸਐੱਪ ਗਰੁੱਪ ਵਿੱਚ ਸ਼ੇਰ ਦੇ ਬੱਚੇ ਦੀ ਵੀਡੀਓ ਭੇਜ ਕੇ 95 ਲੱਖ ਰੁਪਏ ਵਿੱਚ ਸੌਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਥਾਣਾ ਇੰਚਾਰਜ ਨੇ ਦੱਸਿਆ ਕਿ ਸ਼ਿਕਾਇਤ ਮਿਲਦੇ ਹੀ ਮਨੀਸ਼ ਕੁਮਾਰ, ਅਨਮੋਲ ਅਤੇ ਦੀਪਾਂਸ਼ੂ ਅਰੋੜਾ ਖ਼ਿਲਾਫ਼ ਰਾਸ਼ਟਰੀ ਜੰਗਲੀ ਜੀਵ ਸੁਰੱਖਿਆ ਐਕਟ ਦੀਆਂ ਧਾਰਾਵਾਂ ਲਗਾ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਜੰਗਲਾਤ ਵਿਭਾਗ ਦੇ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮਨੀਸ਼ ਕੁਮਾਰ ਨੇ ਮੰਨਿਆ ਕਿ ਉਹ ਹੁਣ ਤੱਕ ਆਪਣੇ ਗਰੋਹ ਨਾਲ ਮਿਲ ਕੇ 5 ਬਾਜ਼ ਅਤੇ 3 ਕੱਛੂਕੁੰਮੇ 6-6 ਵੇਚ ਚੁੱਕਾ ਹੈ।

Advertisement

Advertisement
Tags :
ਸੌਦਾਕਰਦੇਗ੍ਰਿਫ਼ਤਾਰਬੱਚੇ