ਅਸਲੇ ਦੀ ਨੋਕ ’ਤੇ ਲੁੱਟ ਖੋਹ ਕਰਨ ਵਾਲੇ ਦੋ ਕਾਬੂ
ਜੋਗਿੰਦਰ ਸਿੰਘ ਓਬਰਾਏ
ਖੰਨਾ, 15 ਅਪਰੈਲ
ਇਥੋਂ ਦੀ ਐਸਐਸਪੀ ਡਾ.ਜੋਤੀ ਯਾਦਵ ਨੇ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਪਿਛਲੇ ਦਿਨੀਂ ਪਿੰਡ ਦਿਆਲਪੁਰਾ ਨੇੜੇ ਸਮਰਾਲਾ ਕੋਲ ਇਕ ਇਕ ਵਿਅਕਤੀ ਸੁਮਨ ਮੰਡਲ ਵਾਸੀ ਲੁਧਿਆਣਾ ਪਾਸੋਂ ਪਿਸਤੌਲ ਦੀ ਨੋਕ ’ਤੇ ਮੋਟਰ ਸਾਈਕਲ ਹੀਰੋ ਹਾਂਡਾ ਖੋਹ ਕੇ ਫਰਾਰ ਹੋਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਹਿਚਾਣ ਸਤਨਾਮ ਸਿੰਘ ਵਾਸੀ ਮੁਸ਼ਕਾਬਾਦ ਜ਼ਿਲ੍ਹਾ ਅੰਮ੍ਰਿਤਸਰ ਅਤੇ ਗੁਰਕਰਨਵੀਰ ਸਿੰਘ ਵਾਸੀ ਪਿੰਡ ਅਰਨੋਲੀ (ਰੋਪੜ) ਵਜੋਂ ਹੋਈ। ਐਸਐਸਪੀ ਅਨੁਸਾਰ ਜਦੋਂ ਦੋਵੇਂ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਰਿਹਾ ਸੀ ਤਾਂ ਉਨ੍ਹਾਂ ਥਾਣੇਦਾਰ ਪਵਿੱਤਰ ਸਿੰਘ ਨਾਲ ਹੱਥੋਂਪਾਈ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਵਿਚ ਭਾਵੇਂ ਥਾਣੇਦਾਰ ਜਖ਼ਮੀ ਵੀ ਹੋਇਆ ਪਰ ਪੁਲੀਸ ਦੀ ਦਲੇਰੀ ਨਾਲ ਦੋਵਾਂ ਨੂੰ ਕਾਬੂ ਕਰ ਕੇ ਇਕ ਦੇਸੀ ਪਿਸਤੌਲ, ਤਿੰਨ ਜ਼ਿੰਦਾ ਕਾਰਤੂਸ ਤੇ ਇਕ ਬਿਨ੍ਹਾਂ ਨੰਬਰ ਦੇ ਮੋਟਰ ਸਾਈਕਲ ਵੀ ਬਰਾਮਦ ਕੀਤਾ ਹੈ ਤੇ ਉਨ੍ਹਾਂ ਵਿਰੁੱਧ ਧਾਰਾ 452/160/506/148/149 ਅਧੀਨ ਮਾਮਲਾ ਦਰਜ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।