For the best experience, open
https://m.punjabitribuneonline.com
on your mobile browser.
Advertisement

ਪੈਟਰੋਲ ਪੰਪ ਦੇ ਕਰਿੰਦੇ ਤੋਂ ਰਕਮ ਲੁੱਟਣ ਵਾਲੇ ਦੋ ਕਾਬੂ

08:02 AM Mar 15, 2024 IST
ਪੈਟਰੋਲ ਪੰਪ ਦੇ ਕਰਿੰਦੇ ਤੋਂ ਰਕਮ ਲੁੱਟਣ ਵਾਲੇ ਦੋ ਕਾਬੂ
Advertisement

ਗੁਰੂਸਰ ਸੁਧਾਰ, ਮੁੱਲਾਂਪੁਰ: ਲੁਧਿਆਣਾ-ਫ਼ਿਰੋਜ਼ਪੁਰ ਕੌਮੀ ਮਾਰਗ ’ਤੇ ਗਹੌਰ ਪਿੰਡ ਲਾਗੇ ਪੈਟਰੋਲ ਪੰਪ ਤੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਪੰਜ ਸੌ ਰੁਪਏ ਦਾ ਪੈਟਰੋਲ ਪਵਾਉਣ ਉਪਰੰਤ ਪੈਸੇ ਵੀ ਨਹੀਂ ਦਿੱਤੇ ਸਗੋਂ ਤਕਰਾਰ ਦੌਰਾਨ ਪੰਪ ਦੇ ਕਰਿੰਦੇ ਦੇ ਹੱਥ ਵਿੱਚ ਫੜੇ ਕੁਝ ਨੋਟ ਵੀ ਖੋਹ ਕੇ ਭੱਜਣ ਲੱਗੇ ਸਨ ਅਤੇ ਕੁਝ ਦੂਰੀ ’ਤੇ ਉਹ ਖੁਦ ਹੀ ਡਿੱਗ ਪਏ। ਪੰਪ ਦੇ ਕਰਿੰਦੇ ਕਰਨਵੀਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਬੱਦੋਵਾਲ ਨੇ ਆਪਣੇ ਹੋਰ ਸਾਥੀਆਂ ਦੀ ਮਦਦ ਨਾਲ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਥਾਣਾ ਦਾਖਾ ਦੀ ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਜਾਂਚ ਅਫ਼ਸਰ ਥਾਣੇਦਾਰ ਆਤਮਾ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਮਾਨਯੋਗ ਅਦਾਲਤ ਨੇ ਦੋ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×