ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਗਿਆਨੀ ਦੇ ਘਰੋਂ ਨਕਦੀ ਲੁੱਟਣ ਵਾਲੇ ਦੋ ਕਾਬੂ

08:53 AM Oct 22, 2024 IST

ਨਵੀਂ ਦਿੱਲੀ, 21 ਅਕਤੂਬਰ
ਦਿੱਲੀ ਪੁਲੀਸ ਨੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਸੇਵਾਮੁਕਤ ਵਿਗਿਆਨੀ ਦੇ ਘਰੋਂ 2 ਕਰੋੜ ਰੁਪਏ ਅਤੇ ਸੋਨੇ ਦੇ ਗਹਿਣੇ ਲੁੱਟਣ ਦੇ ਦੋਸ਼ ਹੇਠ ਵਿਗਿਆਨੀ ਦੇ ਇਕ ਸਾਬਕਾ ਮੁਲਾਜ਼ਮ ਸਮੇਤ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਅਨੁਸਾਰ 18 ਅਕਤੂਬਰ ਨੂੰ ਇਹ ਵਾਰਦਾਤ ਰੋਹਿਣੀ ਦੇ ਪ੍ਰਸ਼ਾਂਤ ਵਿਹਾਰ ਖੇਤਰ ਵਿੱਚ ਦੁਪਹਿਰ ਕਰੀਬ 12.50 ਵਜੇ ਕੀਤੀ ਗਈ ਸੀ। ਇਸ ਦੌਰਾਨ ਕੋਰੀਅਰ ਕੰਪਨੀ ਦੇ ਮੁਲਾਜ਼ਮ ਬਣ ਕੇ ਪੰਜ ਵਿਅਕਤੀ ਵਿਗਿਆਨੀ ਦੇ ਘਰ ਜਬਰੀ ਦਾਖਲ ਹੋਏ। ਅਧਿਕਾਰੀ ਨੇ ਦੱਸਿਆ ਕਿ ਜੈਸਮੀਨ ਸਿੰਘ ਉਰਫ ਗਿਫਟੀ (42) ਅਤੇ ਲੁਟੇਰਿਆਂ ਨੂੰ ਸੂਚਨਾ ਦੇਣ ਵਾਲੇ ਵਿਗਿਆਨੀ ਦੇ ਸਾਬਕਾ ਮੁਲਾਜ਼ਮ ਗੌਰਵ ਕਵਾਤਰਾ (36) ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਇਸ ਵਾਰਦਾਤ ਵੇਲੇ ਵਿਗਿਆਨੀ ਅਤੇ ਉਸ ਦੀ ਪਤਨੀ ਘਰ ਵਿੱਚ ਇਕੱਲੇ ਸਨ। ਇਸ ਦੌਰਾਨ ਇੱਕ ਮੁਲਜ਼ਮ ਉਨ੍ਹਾਂ ਕੋਲ ਆਇਆ ਤੇ ਡਲਿਵਰੀ ਲਈ ਕੁਝ ਕਾਗਜ਼ੀ ਕਾਰਵਾਈ ਦਾ ਬਹਾਨਾ ਬਣਾਇਆ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਵਿਗਿਆਨੀ ਨੂੰ ਘਰ ਦੇ ਅੰਦਰ ਲੈ ਗਏ ਤੇ ਮੂੰਹ ਕੱਪੜੇ ਨਾਲ ਬੰਨ੍ਹ ਕੇ ਨਕਦੀ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਅਪਰਾਧੀਆਂ ਨੇ ਪਤੀ-ਪਤਨੀ ਨੂੰ ਉਥੇ ਹੀ ਬੰਨ੍ਹ ਕੇ ਰੱਖਿਆ ਅਤੇ ਘਰ ’ਚੋਂ ਸੋਨਾ ਅਤੇ ਨਕਦੀ ਚੋਰੀ ਕਰ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਜੋੜੇ ਨੂੰ ਘਰ ਅੰਦਰ ਬੰਦ ਕਰ ਦਿੱਤਾ ਅਤੇ ਉਥੋਂ ਫਰਾਰ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਟੀਮ ਨੇ 10.15 ਲੱਖ ਰੁਪਏ ਨਕਦ, ਬੈਂਕ ਖਾਤਿਆਂ ਵਿੱਚ ਜਮ੍ਹਾਂ 2.89 ਲੱਖ ਰੁਪਏ ਅਤੇ 1.38 ਲੱਖ ਰੁਪਏ ਦਾ ਨਵਾਂ ਖਰੀਦਿਆ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਪੀਟੀਆਈ

Advertisement

Advertisement