For the best experience, open
https://m.punjabitribuneonline.com
on your mobile browser.
Advertisement

ਸਰਾਫ਼ ਤੋਂ ਫ਼ਿਰੌਤੀ ਮੰਗਣ ਵਾਲੇ ਦੋ ਕਾਬੂ

12:08 PM May 01, 2024 IST
ਸਰਾਫ਼ ਤੋਂ ਫ਼ਿਰੌਤੀ ਮੰਗਣ ਵਾਲੇ ਦੋ ਕਾਬੂ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 30 ਅਪਰੈਲ
ਐੱਸਐੱਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਥਾਣਾ ਸਦਰ ਦੀ ਪੁਲੀਸ ਨੇ ਐੱਸਐੱਚਓ ਇੰਸਪੈਕਟਰ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ 14 ਮਾਰਚ ਨੂੰ ਪੰਡੋਰੀ ਗੋਲਾਂ ਦੇ ਸਰਾਫ਼ ਦੀ ਦੁਕਾਨ ’ਤੇ ਗੋਲੀਆਂ ਚਲਾਉਣ ਵਾਲੇ ਗੈਂਗਸਟਰਾਂ ਦੇ ਦੋ ਸਾਥੀਆਂ ਨੂੰ ਅਸਲੇ ਸਣੇ ਗ੍ਰਿਫ਼ਤਾਰ ਕਰ ਲਿਆ ਹੈ| ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਵਰਪਾਲ ਵਾਸੀ ਨਵਰਾਜ ਸਿੰਘ ਨਵ ਅਤੇ ਗੁਰਲਾਲ ਸਿੰਘ ਸ਼ਾਮਲ ਹਨ| ਫ਼ਰਾਰ ਮੁਲਜ਼ਮਾਂ ਵਿੱਚ ਵਿਦੇਸ਼ ਤੋਂ ਕੰਮ ਕਰਦਾ ਸੱਤਾ ਵਾਸੀ ਨੌਸ਼ਹਿਰਾ ਪੰਨੂੰਆਂ ਤੇ ਚੰਬਲ ਵਾਸੀ ਜੈਸਲ ਸ਼ਾਮਲ ਹਨ| ਫ਼ਰਾਰ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ|

Advertisement

Advertisement
Author Image

sanam grng

View all posts

Advertisement
Advertisement
×