ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਗਜ਼ ਦੇ ਟੁਕੜੇ ਦੇ ਕੇ ਗਹਿਣੇ ਖ਼ਰੀਦਣ ਵਾਲੇ ਦੋ ਕਾਬੂ

07:50 AM Jul 09, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਜੁਲਾਈ
ਨੋਟਾਂ ਦੀ ਗੱਥੀ ਦੇ ਉੱਪਰ ਅਤੇ ਥੱਲੇ ਅਸਲੀ ਨੋਟ ਲਾਉਣ ਅਤੇ ਵਿਚਕਾਰ ਕਾਗਜ਼ ਦੇ ਟੁਕੜੇ ਲਾ ਕੇ ਸੁਨਿਆਰੇ ਨੂੰ ਠੱਗਣ ਵਾਲੇ ਤਿੰਨ ਮੁਲਜ਼ਮਾਂ ਨੂੰ ਥਾਣਾ ਡਿਵੀਜ਼ਨ ਨੰਬਰ-4 ਦੀ ਪੁਲੀਸ ਨੇ ਨਾਮਜ਼ਦ ਕੀਤਾ ਹੈ। ਸੀਆਈਏ-2 ਦੀ ਪੁਲੀਸ ਵੱਲੋਂ ਦਿੱਤੀ ਸੂਚਨਾ ਤੋਂ ਬਾਅਦ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਰਾਜਸਥਾਨ ਦੇ ਬੀਕਾਨੇਰ ਸਥਿਤ ਪਿੰਡ ਤੇਜਰਾਸਨ ਵਾਸੀ ਕਨ੍ਹੱਈਆ, ਅਸ਼ੋਕ ਕੁਮਾਰ ਤੇ ਗੁਜਰਾਤ ਦੇ ਸੂਰਤ ’ਚ ਰਹਿਣ ਵਾਲੇ ਰਾਮ ਨਿਵਾਸ ਸ਼ਰਮਾ ਖਿਲਾਫ਼ ਥਾਣਾ ਡਿਵੀਜ਼ਨ ਨੰਬਰ ਚਾਰ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਂਚ ਅਧਿਕਾਰੀ ਏਐੱਸਆਈ ਹਰਜਾਪ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਇਲਾਕੇ ’ਚ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਜਿਊਲਰਜ਼ ਨਾਲ ਨੌਸਰਬਾਜ਼ੀ ਕਰਦੇ ਹਨ। ਮੁਲਜ਼ਮ ਸੋਨਾ ਖ਼ਰੀਦਣ ਬਹਾਨੇ ਦੁਕਾਨ ’ਚ ਦਾਖ਼ਲ ਹੁੰਦੇ ਹਨ ਤੇ ਗਹਿਣੇ ਲੈਣ ਤੋਂ ਬਾਅਦ ਜਦੋਂ ਪੈਸੇ ਦੇਣ ਦੀ ਬਾਰੀ ਆਉਂਦੀ ਸੀ ਤਾਂ ਮੁਲਜ਼ਮ ਗੱਥੀ ਦੇ ਉੱਪਰ ਅਤੇ ਥੱਲੇ ਅਸਲੀ ਨੋਟ ਅਤੇ ਵਿਚਕਾਰ ਕਾਗਜ਼ ਲਾ ਦਿੰਦੇ ਸਨ। ਪੈਸੇ ਦੇਣ ਤੋਂ ਤੁਰੰਤ ਬਾਅਦ ਮੁਲਜ਼ਮ ਉਥੋਂ ਫ਼ਰਾਰ ਹੋ ਜਾਂਦੇ ਸਨ। ਮੁਲਜ਼ਮ ਕਈ ਸੁਨਿਆਰਿਆਂ ਨੂੰ ਨਿਸ਼ਾਨਾ ਬਣਾ ਚੁੱਕੇ ਹਨ। ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਇਸ ਸਮੇਂ ਸਰਾਫ਼ਾ ਬਾਜ਼ਾਰ ’ਚ ਹਨ ਤੇ ਫਿਰ ਤੋਂ ਕਿਸੇ ਸੁਨਿਆਰੇ ਨਾਲ ਨੌਸਰਬਾਜ਼ੀ ਦੀ ਫ਼ਿਰਾਕ ’ਚ ਹਨ। ਇਸ ਤੋਂ ਬਾਅਦ ਪੁਲੀਸ ਨੇ ਦੋ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਏਐੱਸਆਈ ਹਰਜਾਪ ਸਿੰਘ ਨੇ ਦੱਸਿਆ ਕਿ ਇੱਕ ਮੁਲਜ਼ਮ ਹਾਲੇ ਪੁਲੀਸ ਗ੍ਰਿਫ਼ਤ ’ਚੋਂ ਬਾਹਰ ਹੈ। ਉਸ ਦੀ ਭਾਲ ’ਚ ਛਾਪੇ ਮਾਰੇ ਜਾ ਰਹੇ ਹਨ। ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Advertisement

Advertisement
Advertisement