For the best experience, open
https://m.punjabitribuneonline.com
on your mobile browser.
Advertisement

ਕੰਪਨੀ ਮੁਲਾਜ਼ਮ ’ਤੇ ਹਮਲਾ ਕਰਨ ਵਾਲੇ ਦੋ ਕਾਬੂ

08:39 AM Oct 25, 2024 IST
ਕੰਪਨੀ ਮੁਲਾਜ਼ਮ ’ਤੇ ਹਮਲਾ ਕਰਨ ਵਾਲੇ ਦੋ ਕਾਬੂ
Advertisement

ਪੱਤਰ ਪ੍ਰੇਰਕ
ਲੰਬੀ, 24 ਅਕਤੂਬਰ
ਹਾਕੂਵਾਲਾ ਪਿੰਡ ਨੇੜੇ ਦੋ ਮੋਟਰਸਾਈਕਲ ਸਵਾਰ 5-6 ਜਣਿਆਂ ਨੇ ਰਿਫ਼ਾਇਨਰੀ ਤਹਿਤ ਇੱਕ ਕੰਪਨੀ ਮੁਲਾਜ਼ਮ ‘ਤੇ ਕ੍ਰਿਪਾਨਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ‘ਚ ਦੋ ਨਿਹੰਗ ਸਿੰਘ ਵੀ ਸਨ। ਹਮਲੇ ‘ਚ ਜ਼ਖ਼ਮੀ ਧਰਮਿੰਦਰ ਸਿੰਘ ਬਚਾਅ ਲਈ ਨੇੜਲੇ ਪੈਟਰੋਲ ਪੰਪ ’ਤੇ ਪੁੱਜ ਗਿਆ। ਹਮਲਾਵਾਰ ਉਸਦੇ ਪਿੱਛੇ ਪੈਟਰੋਲ ਪੰਪ ‘ਤੇ ਪੁੱਜ ਗਏ। ਮੌਕੇ ‘ਤੇ ਮੌਜੂਦ ਲੋਕ ਉਸ ਦੇ ਬਚਾਅ ਵਿੱਚ ਡਟ ਗਏ। ਹਮਲਾਵਰ ਪਿਛਾਂਹ ਹਟ ਗਏ। ਲੋਕਾਂ ਨੇ ਦੋ ਹਮਲਾਵਰਾਂ ਨੂੰ ਕਾਬੂ ਕਰ ਲਿਆ। ਬਾਕੀ ਫ਼ਰਾਰ ਹੋ ਗਏ। ਪੀੜਤ ਧਰਮਿੰਦਰ ਵਾਸੀ ਤਰਮਾਲਾ ਨੇ ਦੱਸਿਆ ਕਿ ਉਹ ਰਿਫ਼ਾਇਨਰੀ ‘ਚ ਵਿਕਰਮ ਇੰਜਨੀਅਰਿੰਗ ’ਚ ਨੌਕਰੀ ਕਰਦਾ ਹੈ। ਥਾਣਾ ਮੁਖੀ ਕਰਮਜੀਤ ਕੌਰ ਨੇ ਕਿਹਾ ਕਿ 112 ਅਮਲਾ ਕਾਬੂ ਕੀਤੇ ਮੁਲਜ਼ਮਾਂ ਨੂੰ ਲੈ ਕੇ ਅਜੇ ਥਾਣੇ ਨਹੀਂ ਪੁੱਜਿਆ।

Advertisement

Advertisement
Advertisement
Author Image

sanam grng

View all posts

Advertisement