For the best experience, open
https://m.punjabitribuneonline.com
on your mobile browser.
Advertisement

ਵਪਾਰੀ ਤੋਂ ਫਿਰੌਤੀ ਦੀ ਰਕਮ ਲੈਣ ਆਏ ਦੋ ਗ੍ਰਿਫ਼ਤਾਰ

07:02 AM Jun 28, 2024 IST
ਵਪਾਰੀ ਤੋਂ ਫਿਰੌਤੀ ਦੀ ਰਕਮ ਲੈਣ ਆਏ ਦੋ ਗ੍ਰਿਫ਼ਤਾਰ
ਡੀਐੱਸਪੀ ਸਤਵੀਰ ਸਿੰਘ ਗ੍ਰਿਫ਼ਤਾਰ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ।
Advertisement

ਰਵਿੰਦਰ ਰਵੀ
ਬਰਨਾਲਾ, 27 ਜੂਨ
ਇੱਥੋਂ ਦੇ ਵਪਾਰੀ ਤੋਂ ਡੇਢ ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲਾ ਮੁਲਜ਼ਮ ਭੇਤੀ ਹੀ ਨਿਕਲਿਆ। ਪੁਲੀਸ ਨੇ ਫਿਰੌਤੀ ਦੀ ਮੰਗੀ ਰਕਮ ਲੈਣ ਲਈ ਆਏ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਐੱਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਬਰਨਾਲਾ ਵਾਸੀ ਕਮਲ ਜਿੰਦਲ ਕੋਲ ਕੈਨੇਡਾ ਤੋਂ 14 ਜੂਨ ਨੂੰ ਕਿਸੇ ਨੇ ਫੋਨ ਕਰ ਕੇ ਡੇਢ ਕਰੋੜ ਰੁਪਏ ਫਿਰੌਤੀ ਮੰਗੀ ਸੀ ਅਤੇ ਰਕਮ ਨਾ ਦੇਣ ਦੀ ਸੂਰਤ ’ਚ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਸੀ। ਮੁਲਜ਼ਮਾਂ ਨੇ 17 ਅਤੇ 20 ਜੂਨ ਨੂੰ ਮੁੜ ਫੋਨ ਕੀਤੇ। ਇਸ ਬਾਰੇ ਸੂਚਨਾ ਮਿਲਣ ’ਤੇ ਸੀਆਈਏ ਵਿੰਗ ਤੇ ਬਰਨਾਲਾ ਸਿਟੀ ਪੁਲੀਸ ਨੇ ਵਿਸ਼ੇਸ਼ ਟੀਮਾਂ ਬਣਾਈਆਂ। ਫਿਰੌਤੀ ਮੰਗਣ ਵਾਲਿਆਂ ਦੀ ਵਪਾਰੀ ਨਾਲ 80 ਲੱਖ ਰੁਪਏ ’ਚ ਗੱਲ ਹੋ ਗਈ। ਉਨ੍ਹਾਂ ਨੇ ਫਿਰੌਤੀ ਦੀ ਰਕਮ ਲਈ ਆਪਣਾ ਬੰਦਾ ਭੇਜਣ ਦੀ ਗੱਲ ਕੀਤੀ। ਜਦੋਂ ਉਹ ਵਿਅਕਤੀ ਵਪਾਰੀ ਤੋਂ ਰਕਮ ਲੈਣ ਪੁੱਜਾ ਤਾਂ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਸਿਟੀ ਦੀ ਟੀਮ ਦੀ ਅਗਵਾਈ ਕਰ ਰਹੇ ਬਲਜੀਤ ਸਿੰਘ ਢਿੱਲੋਂ ਨੇ ਦੂਜੇ ਮੁਲਜ਼ਮ ਵਿਸ਼ਾਲਦੀਪ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਰਾਏਕੋਟ ਵਿੱਚ ਮਨੀਚੇਂਜਰ ਦਾ ਕੰਮ ਕਰਦਾ ਹੈ।
ਡੀਐੱਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਫਿਰੌਤੀ ਮੰਗਣ ਵਾਲਿਆਂ ’ਚ ਮਨਜਿੰਦਰ ਸਿੰਘ ਵਾਸੀ ਦਿਦਾਰਗੜ੍ਹ ਸ਼ਾਮਲ ਹੈ ਜੋ ਪਹਿਲਾਂ ਕਮਲ ਦੀ ਦੁਕਾਨ ’ਤੇ ਨੌਕਰੀ ਕਰਦਾ ਸੀ। ਉਸ ਦਾ ਦੂਜਾ ਸਾਥੀ ਗੁਰਦੀਪ ਸਿੰਘ ਵਾਸੀ ਰਾਮਨਗਰ ਛੰਨਾਂ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਸਟੱਡੀ ਵੀਜ਼ੇ ’ਤੇ ਕੈਨੇਡਾ ਗਏ ਹੋਏ ਹਨ। ਇਨ੍ਹਾਂ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਕਾਰ, ਮੋਬਾਈਲ ਫੋਨ ਅਤੇ 50 ਲੱਖ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਗਏ ਹਨ।

Advertisement

Advertisement
Author Image

joginder kumar

View all posts

Advertisement
Advertisement
×