ਦੋ ਝਪਟਮਾਰ ਮੋਟਰਸਾਈਕਲਾਂ ਤੇ ਮੋਬਾਈਲਾਂ ਸਮੇਤ ਗ੍ਰਿਫ਼ਤਾਰ
06:58 AM Sep 17, 2024 IST
ਜਲੰਧਰ (ਪੱਤਰ ਪ੍ਰੇਰਕ): ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲੀਸ ਨੇ ਦੋ ਝਪਟਮਾਰਾਂ ਨੂੰ ਗ੍ਰਿਫ਼ਤਾਰ ਕਰ ਕੇ ਦੋ ਮੋਟਰਸਾਈਕਲ ਅਤੇ ਤਿੰਨ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। ਇਸ ਸਬੰਧੀ ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਜਦੋਂ ਸ਼ਹਿਰ ਵਿੱਚ ਟੀ ਪੁਆਇੰਟ, ਲੈਦਰ ਕੰਪਲੈਕਸ, ਬਸਤੀ ਬਾਵਾ ਖੇਲ, ਜਲੰਧਰ ਵਿੱਚ ਮੋਟਰਸਾਈਕਲ ਸਵਾਰ ਦੋ ਸ਼ੱਕੀ ਨੌਜਵਾਨਾਂ ਨੂੰ ਰੋਕਿਆ ਤਾਂ ਉਨ੍ਹਾਂ ਦੀ ਪਛਾਣ ਆਕਾਸ਼ ਵਾਸੀ ਗੁਲਾਬੀਆ ਮੁਹੱਲਾ, ਬਸਤੀ ਸ਼ੇਖ ਅਤੇ ਮੁਨੀਸ਼ ਉਰਫ ਨੰਨਾ ਵਾਸੀ ਮੋਚੀਆਂ ਮੁਹੱਲਾ, ਬਸਤੀ ਸ਼ੇਖ ਵਜੋਂ ਹੋਈ। ਅਗਲੇਰੀ ਤਫ਼ਤੀਸ਼ ਦੌਰਾਨ ਪੁਲੀਸ ਨੇ ਉਨ੍ਹਾਂ ਕੋਲੋਂ ਮੋਬਾਈਲ ਫ਼ੋਨ ਬਰਾਮਦ ਕੀਤਾ ਜੋ ਉਨ੍ਹਾਂ ਵੱਲੋਂ ਲਖਵਿੰਦਰ ਸਿੰਘ ਵਾਸੀ ਮੁਹੱਲਾ 2 ਨੇੜੇ ਪਾਣੀ ਦੀ ਟੈਂਕੀ, ਤਾਰਾ ਸਿੰਘ ਐਵੀਨਿਊ, ਜਲੰਧਰ ਦੇ ਘਰ ਦੇ ਬਾਹਰੋਂ ਖੋਹਿਆ ਗਿਆ ਸੀ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਅਗਲੇਰੀ ਜਾਂਚ ਦੌਰਾਨ ਪੁਲੀਸ ਨੇ ਇਨ੍ਹਾਂ ਪਾਸੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਦੋ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ।
Advertisement
Advertisement