For the best experience, open
https://m.punjabitribuneonline.com
on your mobile browser.
Advertisement

ਘਰ ਵਿੱਚੋਂ ਢਾਈ ਕਿਲੋ ਸੋਨਾ ਤੇ ਅੱਧਾ ਕਿਲੋ ਚਾਂਦੀ ਚੋਰੀ

10:27 AM Nov 19, 2023 IST
ਘਰ ਵਿੱਚੋਂ ਢਾਈ ਕਿਲੋ ਸੋਨਾ ਤੇ ਅੱਧਾ ਕਿਲੋ ਚਾਂਦੀ ਚੋਰੀ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 18 ਨਵੰਬਰ
ਇਥੋਂ ਦੇ ਜੱਟਾਂ ਵਾਲਾ ਚੌਤਰਾ ਇਲਾਕੇ ਵਿਚਲੇ ਇੱਕ ਘਰ ਵਿੱਚੋਂ ਕਿਸੇ ਨੇ ਢਾਈ ਕਿਲੋ ਸੋਨਾ ਅਤੇ ਅੱਧਾ ਕਿਲੋ ਚਾਂਦੀ ਚੋਰੀ ਲਈ। ਇਸ ਸਬੰਧੀ ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਭੁਪਿੰਦਰ ਸਿੰਘ ਵਾਸੀ ਮੁਹੱਲਾ ਜੱਟਾਂ ਵਾਲਾ ਚੌਤਰਾ ਨੇ ਦੱਸਿਆ ਕਿ ਉਸ ਦਾ ਲੜਕਾ ਤੇਜਿੰਦਰ ਸਿੰਘ ਤੇ ਨੂੰਹ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬ ਵਿਖੇ ਗਏ ਸੀ। ਜਦੋਂ ਉਹ ਘਰ ਵਾਪਿਸ ਆਏ, ਤਾਂ ਦੇਖਿਆ ਕਿ ਕਿਸੇ ਨਾਮਾਲੂਮ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਵਿੱਚੋਂ 2 ਕਿਲੋ 590 ਗ੍ਰਾਮ ਸੋਨਾ ਤੇ 500 ਗ੍ਰਾਮ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਉਧਰ ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਕੋਤਵਾਲੀ ਦੇ ਐਸ.ਐਚ.ਓ ਇੰਸਪੈਕਟਰ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਕੋਤਵਾਲੀ ਪਟਿਆਲਾ ਵਿਖੇ ਨਾਮਾਲੂਮ ਵਿਕਅਤੀਆਂ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Advertisement

Advertisement
Author Image

Advertisement
Advertisement
×