ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭੰਗੂ ਖੇਤੀ ਸੇਵਾ ਸੈਂਟਰ ਨੂੰ ਅੱਗ ਲੱਗਣ ਢਾਈ ਕਰੋੜ ਦੇ ਕੀਟਨਾਸ਼ਕ ਸੜ ਕੇ ਸੁਆਹ

03:43 PM Aug 09, 2024 IST

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 9 ਅਗਸਤ
ਬੀਤੀ ਰਾਤ ਇੱਥੇ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ਤੇ ਸਥਿੱਤ ਭੰਗੂ ਖੇਤੀ ਸੇਵਾ ਸੈਂਟਰ ਨੂੰ ਭਿਆਨਕ ਅੱਗ ਲੱਗਣ ਕਾਰਨ ਦੁਕਾਨ ਵਿੱਚ ਕਰੋੜਾਂ ਰੁਪਏ ਦੇ ਪੈਸਟੀਸਾਈਡ ਸੜ ਕੇ ਸੁਆਹ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭੰਗੂ ਖੇਤੀ ਸੇਵਾ ਸੈਂਟਰ ਦੇ ਮਾਲਕ ਜੁਝਾਰ ਸਿੰਘ ਭੰਗੂ, ਲਖਵੀਰ ਸਿੰਘ ਅਤੇ ਅਜੈਬ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 3:30 ਵਜੇ ਉਨ੍ਹਾਂ ਨੂੰ ਦੁਕਾਨ ਦੇ ਗੁਆਂਢੀਆਂ ਵੱਲੋਂ ਫੋਨ ਕਰਕੇ ਦੁਕਾਨ ਨੂੰ ਅੱਗ ਲੱਗਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਜਦੋਂ ਉਹ ਇੱਥੇ ਪਹੁੰਚੇ ਤਾਂ ਅੱਗ ਲੱਗਣ ਨਾਲ ਸਭ ਕੁਝ ਤਬਾਹ ਹੋ ਗਿਆ ਸੀ। ਸੰਗਰੂਰ ਅਤੇ ਸੁਨਾਮ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਨੂੰ ਬੁਝਾਇਆ,ਪਰ ਉਦੋਂ ਤੱਕ ਦੁਕਾਨ ਵਿੱਚ ਪਈ ਤਕਰੀਬਨ ਢਾਈ ਕਰੋੜ ਰੁਪਏ ਦੀ ਪੈਸਟੀਸਾਈਡ ਸਾਰੀ ਸੜ ਗਈ ਸੀ। ਸੁਖਦੇਵ ਸਿੰਘ ਭਵਾਨੀਗੜ੍ਹ ਨੇ ਪੰਜਾਬ ਸਰਕਾਰ ਤੋਂ ਪੀੜਤ ਦੁਕਾਨਦਾਰਾਂ ਨੂੰ ਸਹਾਇਤਾ ਦੇਣ ਦੀ ਮੰਗ ਕੀਤੀ। ਇਸੇ ਦੌਰਾਨ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਦੁਕਾਨਦਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ।

Advertisement

 

Advertisement
Advertisement