ਰਕਮ ਦੁੱਗਣੀ ਕਰਨ ਦਾ ਝਾਂਸਾ ਦੇ ਕੇ ਔਰਤ ਤੋਂ ਢਾਈ ਕਰੋੜ ਰੁਪਏ ਠੱਗੇ
09:23 AM Oct 10, 2024 IST
ਪੱਤਰ ਪ੍ਰੇਰਕ
ਧਰਮਕੋਟ, 9 ਅਕਤੂਬਰ
ਇੱਥੇ ਧਰਮਕੋਟ ਪੁਲੀਸ ਨੇ ਔਰਤ ਦੀ ਸ਼ਿਕਾਇਤ ’ਤੇ ਰਕਮ ਦੁੱਗਣੀ ਕਰਨ ਦਾ ਝਾਂਸਾ ਦੇ ਕੇ ਢਾਈ ਕਰੋੜ ਰੁਪਏ ਠੱਗਣ ਵਾਲਿਆਂ ਵਿਰੁੱਧ ਕੇਸ ਦਰਜ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਨੂੰ ਦਿੱਤੀ ਸ਼ਿਕਾਇਤ ਵਿੱਚ ਜਸਵਿੰਦਰ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਮੁਕੇਰੀਆਂ (ਹੁਸ਼ਿਆਰਪੁਰ) ਹਾਲ ਆਬਾਦ ਸੰਧੂ ਕਲੋਨੀ ਧਰਮਕੋਟ ਨੇ ਦੱਸਿਆ ਕਿ 25 ਅਪਰੈਲ 2022 ਨੂੰ ਪਰਮਿੰਦਰ ਕੌਰ ਸੈਣੀ ਵਾਸੀ ਮੁਕੇਰੀਆਂ ਨੇ ਆਪਣੇ ਦੋ ਨਾਮਾਲੂਮ ਸਾਥੀਆਂ ਨਾਲ ਮਿਲ ਕੇ ਉਸ ਨੂੰ ਰਕਮ ਦੁੱਗਣੀ ਕਰਨ ਦਾ ਝਾਂਸਾ ਦੇ ਕੇ ਢਾਈ ਕਰੋੜ ਰੁਪਏ ਠੱਗ ਲਏ, ਜਦੋਂ ਉਸ ਨੂੰ ਇਸ ਠੱਗੀ ਬਾਰੇ ਪਤਾ ਲੱਗਿਆ ਤਾਂ ਉਸ ਨੇ ਮੁਲਜ਼ਮਾਂ ਤੋਂ ਪੈਸੇ ਵਾਪਸ ਮੰਗੇ ਪਰ ਉਨ੍ਹਾਂ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਗੁਰਸ਼ਰਨਜੀਤ ਸਿੰਘ ਐੱਸਪੀ ਹੈਡਕੁਆਰਟਰ ਦੀ ਜਾਂਚ ਦੇ ਅਧਾਰ ’ਤੇ ਪਰਮਿੰਦਰ ਕੌਰ ਸੈਣੀ ਅਤੇ ਉਸ ਦੇ ਦੋ ਨਾਮਾਲੂਮ ਸਾਥੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।
Advertisement
Advertisement