ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਤਲ ਮਾਮਲੇ ’ਚ ਲੋੜੀਂਦੇ ਦੋ ਮੁਲਜ਼ਮ ਹਿਮਾਚਲ ਤੋਂ ਕਾਬੂ

08:59 AM Jun 15, 2024 IST

ਕਰਤਾਰਪੁਰ (ਪੱਤਰ ਪ੍ਰੇਰਕ):

Advertisement

ਇਥੋਂ ਨੇੜਲੇ ਪਿੰਡ ਭੀਖਾ ਨੰਗਲ ’ਚ ਗੋਲੀਆਂ ਮਾਰ ਕੇ ਕੀਤੇ ਇਕ ਵਿਅਕਤੀ ਦੇ ਕਤਲ ਮਾਮਲੇ ’ਚ ਲੋੜੀਂਦੇ ਦੋ ਮੁਲਜ਼ਮਾਂ ਨੂੰ ਕਰਤਾਰਪੁਰ ਪੁਲੀਸ ਨੇ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਪਿਸਤੌਲ ਤੇ ਕਾਰਤੂਸ ਬਰਾਮਦ ਕੀਤੀ ਗਿਆ ਹੈ। ਇਸ ਸਬੰਧੀ ਡੀਐੱਸਪੀ ਸਬ-ਡਿਵੀਜ਼ਨ ਕਰਤਾਰਪੁਰ ਪਲਵਿੰਦਰ ਸਿੰਘ ਤੇ ਥਾਣਾ ਕਰਤਾਰਪੁਰ ਦੇ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਭੀਖਾ ਨੰਗਲ ’ਚ ਕਾਰ ਸਵਾਰ ਨੌਜਵਾਨ ਜਸਪ੍ਰੀਤ ਸਿੰਘ, ਜਸਕਰਨ ਤੇ ਰਮਨ ਕੁਮਾਰ ਨੇ ਜੇਲ੍ਹ ’ਚ ਬੰਦ ਆਪਣੇ ਸਾਥੀ ਵਿਜੈ ਕੁਮਾਰ ਉਰਫ ਦਲਵੀਰ ਦੀ ਸ਼ਹਿ ’ਤੇ ਮਨਜਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਦੋ ਲੋੜੀਂਦੇ ਮੁਲਜ਼ਮ ਜਸਪ੍ਰੀਤ ਸਿੰਘ ਜੱਸਾ ਤੇ ਜਸਕਰਨ ਨੂੰ ਹਿਮਾਚਲ ਪ੍ਰਦੇਸ਼ ਦੇ ਪਤਨੀਕੁੱਲ ਇਲਾਕੇ ’ਚੋਂ ਗ੍ਰਿਫਤਾਰ ਕੀਤਾ ਹੈ।

Advertisement
Advertisement
Advertisement