ਛੇ ਲੱਖ ਦੀ ਠੱਗੀ ਮਾਰਨ ਵਾਲੇ ਦੋ ਮੁਲਜ਼ਮ ਕਾਬੂ
07:53 AM Nov 16, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਸਿਰਸਾ, 15 ਨਵੰਬਰ
ਇਥੋਂ ਦੀ ਪੁਲੀਸ ਨੇ ਅਹਿਮ ਸੂਚਨਾ ਦੇ ਆਧਾਰ ’ਤੇ ਸਵਾ ਛੇ ਲੱਖ ਦੀ ਸਾਈਬਰ ਠੱਗੀ ਮਾਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਬੀਰਬਲ ਵਾਸੀ ਸੇਵਾਦਾ ਅਤੇ ਸੁਰੇਸ਼ ਕੁਮਾਰ ਵਾਸੀ ਰੋਹੀਲਾ ਜ਼ਿਲ੍ਹਾ ਬਾੜਮੇਰ ਰਾਜਸਥਾਨ ਵਜੋਂ ਹੋਈ ਹੈ। ਐੱਸਪੀ ਵਿਕਰਾਂਤ ਭੂਸ਼ਣ ਨੇ ਦੱਸਿਆ ਕਿ ਏਅਰਫੋਰਸ ਵਿੱਚ ਤਾਇਨਾਤ ਰਾਜਸਥਾਨ ਦੇ ਵਸਨੀਕ ਵਿਕਾਸ ਕੁਮਾਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨਾਲ ਸਾਇਬਰ ਫਰਾਡ ਹੋ ਗਿਆ ਹੈ। ਥੋੜ੍ਹੇ ਸਮੇਂ ਵਿੱਚ ਮੋਟਾ ਮੁਨਾਫ਼ਾ ਕਮਾਉਣ ਦੇ ਵਾਅਦੇ ਨਾਲ ਟੈਲੀਗ੍ਰਾਮ ਐਪ ’ਤੇ ਮੈਸੇਜ ਰਾਹੀਂ ਉਸ ਤੋਂ ਬਿਟਕੋਆਇਨ ਵਿੱਚ ਰੁਪਏ ਨਿਵੇਸ਼ ਕਰਵਾਉਣ ਲਈ ਆਖਿਆ ਗਿਆ ਤਾਂ ਉਸ ਸਾਈਬਰ ਅਪਰਾਧੀਆਂ ਦੇ ਸਾਂਝੇ ਵਿੱਚ ਆ ਗਿਆ।
Advertisement
Advertisement
Advertisement