ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਫੀਮ ਅਤੇ ਭੁੱਕੀ ਸਣੇ ਦੋ ਮੁਲਜ਼ਮ ਗ੍ਰਿਫ਼ਤਾਰ

08:14 AM Aug 17, 2024 IST

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 16 ਅਗਸਤ
ਜ਼ਿਲ੍ਹਾ ਪੁਲੀਸ ਨੇ ਨਸ਼ਾ ਤਸਕਰੀ ਦੇ ਦੋਸ਼ ਹੇਠ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲੀਸ ਕਪਤਾਨ ਜਸ਼ਨਦੀਪ ਸਿੰਘ ਰੰਧਾਵਾ ਦੀ ਅਗਵਾਈ ਹੇਠਲੀ ਐਂਟੀ ਨਾਰਕੋਟਿਕ ਸੈਲ ਦੀ ਟੀਮ ਨੇ ਅਜੈ ਕੁਮਾਰ ਪੁੱਤਰ ਵੈਜ ਨਾਥ ਤੇ ਅਜੈ ਪੁੱਤਰ ਵਿਜੈ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚ ਇੱਕ ਕਿਲੋ ਅਫੀਮ ਤੇ 70 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਐਟੀਂ ਨਾਰਕੋਟਿਕ ਸੈੱਲ ਦੀ ਟੀਮ ਜਿੰਦਲ ਚੌਕ ’ਤੇ ਮੌਜੂਦ ਸੀ ਕਿ ਉਨਾਂ ਨੂੰ ਗੁਪਤ ਸੂਚਨਾ ਮਿਲੀ ਕਿ ਦੋ ਵਿਅਕਤੀ ਟੱਰਕ ਵਿੱਚ ਸਾਮਾਨ ਲੱਦ ਕੇ ਕੋਲਕਾਤਾ, ਝਾਰਖੰਡ ਤੇ ਬਿਹਾਰ ਜਾਂਦੇ ਹਨ ਅਤੇ ਵਾਪਸੀ ਵੇਲੇ ਟਰੱਕ ਵਿਚ ਚੂਰਾ ਪੋਸਤ ਤੇ ਅਫੀਮ ਲੈ ਕੇ ਆਉਂਦੇ ਹਨ। ਅੱਜ ਵੀ ਉਹ ਸਾਮਾਨ ਲੱਦ ਕੇ ਯੂਪੀ ਤੋਂ ਹੁੰਦੇ ਹੋਏ ਪੰਜਾਬ ਆਉਣਗੇ। ਪੁਲੀਸ ਨੇ ਸੂਚਨਾ ਦੇ ਆਧਾਰ ’ਤੇ ਨਾਕਾ ਲਾ ਕੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕਬਜ਼ੇ ’ਚ ਕਿਲੋ ਅਫੀਮ ਤੇ 70 ਕਿਲੋ ਚੂਰਾ ਪੋਸਤ ਬਰਾਮਦ ਹੋਇਆ।

Advertisement

ਟਰਾਲੇ ਵਿੱਚੋਂ 377 ਕਿਲੋ ਭੁੱਕੀ ਬਰਾਮਦ, ਦੋ ਗ੍ਰਿਫ਼ਤਾਰ

ਟੋਹਾਣਾ (ਪੱਤਰ ਪ੍ਰੇਰਕ): ਪੁਲੀਸ ਨੇ ਕੌਮੀ ਸੜਕ-9 ’ਤੇ ਫਤਿਹਾਬਾਦ ਪੁਲੀਸ ਲਾਈਨ ਦੇ ਸਾਹਮਣੇ ਚੈਕਿੰਗ ਦੌਰਾਨ ਟਰਾਲੇ ’ਚੋਂ 377 ਕਿਲੋ ਚੂਰਾ ਪੋਸਤ ਬਰਾਮਦ ਕਰ ਕੇ ਟਰਾਲਾ ਚਾਲਕ ਤੇ ਉਸਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਉਨ੍ਹਾਂ ਦਾ ਟਰਾਲਾ ਵੀ ਕਬਜ਼ੇ ਵਿੱਚ ਲੈ ਲਿਆ ਹੈ। ਡੀਐੱਸਪੀ ਹੈੱਡਕੁਆਰਟਰ ਜਸਪਾਲ ਸਿੰਘ ਨੇ ਦੱਸਿਆ ਕਿ ਤਸਕਰਾਂ ਦੀ ਸ਼ਨਾਖ਼ਤ ਹਰੀਸ ਨਿਵਾਸੀ ਭੱਠੁਕਲਾਂ ਅਤੇ ਰਵੀ ਕੁਮਾਰ ਨਿਵਾਸੀ ਮੇਹੁਵਾਲਾ ਵਜੋਂ ਹੋਈ ਹੈ। ਚੂਰਾ ਪੋਸਤ ਦੀ ਬਾਜ਼ਾਰੀ ਕੀਮਤ 30 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲੀਸ ਨੇ ਟਰਾਲਾ ਨੰਬਰ ਐੱਚਆਰ-46ਸੀ-9284 ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement
Advertisement