ਦੋ ਮੁਲਜ਼ਮ ਤੀਹ ਹਜ਼ਾਰ ਲਿਟਰ ਸਪਿਰਟ ਸਮੇਤ ਕਾਬੂ
ਪੱਤਰ ਪ੍ਰੇਰਕ
ਦੇਵੀਗੜ੍ਹ, 9 ਮਾਰਚ
ਪੁਲੀਸ ਚੌਕੀ ਰੌਹੜ ਜਾਗੀਰ ਦੀ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਤੀਹ ਹਜ਼ਾਰ ਸਪਿੱਰਟ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਜਸਵੀਰ ਸਿੰਘ ਵਾਸੀ ਪਿੰਡ ਡਾਹਰ ਜ਼ਿਲ੍ਹਾ ਪਾਣੀਪਤ ਅਤੇ ਦੀਪਕ ਕੁਮਾਰ ਵਾਸੀ ਬਿਦਰ ਜ਼ਿਲਾ ਸੋਨੀਪਤ ਹਰਿਆਣਾ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਪੰਜਾਬ ਵਿੱਚ ਸਪਿਰਟ/ਅਲਕੋਹਲ ਭਾਰੀ ਮਾਤਰਾ ਵਿੱਚ ਟਰੱਕਾਂ ’ਤੇ ਸਪਲਾਈ ਲੈ ਕੇ ਅੱਗੇ ਵੇਚਦੇ ਹਨ ਜੋ ਅੱਜ ਵੀ ਟਰੱਕ ਅਤੇ ਪਿੰਡ ਬਿੰਜਲ ਵਿਖੇ ਮਹਿੰਦਰਾ ਪਿੱਕਅਪ ਡਾਲਾ ਵਿੱਚ ਸਿਪਰਿਟ/ਅਲਕੋਹਲ ਲੈਣ ਦੀ ਉਡੀਕ ਵਿੱਚ ਖੜ੍ਹੇ ਹਨ। ਜੇਕਰ ਇਨ੍ਹਾਂ ’ਤੇ ਰੇਡ ਕੀਤੀ ਜਾਵੇ ਤਾਂ ਉਕਤ ਟਰੱਕਾਂ ਵਿੱਚੋਂ ਭਾਰੀ ਮਾਤਰਾ ਵਿੱਚ ਸਪਿਰਿੱਟ/ਅਲਕੋਹਲ ਸਮੇਤ ਇਹ ਵਿਅਕਤੀ ਕਾਬੂ ਆ ਸਕਦੇ ਹਨ।
ਇਸ ’ਤੇ ਸਹਾਇਕ ਥਾਦੇਦਾਰ ਨਿਸ਼ਾਨ ਸਿੰਘ ਨੇ ਜਸਵੀਰ ਸਿੰਘ ਵਾਸੀ ਪਿੰਡ ਡਾਹਰ ਜ਼ਿਲ੍ਹਾ ਪਾਣੀਪਤ ਅਤੇ ਦੀਪਕ ਕੁਮਾਰ ਵਾਸੀ ਬਿਦਰ ਜ਼ਿਲ੍ਹਾ ਸੋਨੀਪਤ ਹਰਿਆਣਾ ਅਤੇ ਨਾਮਾਲੂਮ ਸਾਥੀਆਂ ’ਤੇ ਛਾਪਾ ਮਾਰਕੇ ਇਸ ਸਪਰਿੱਟ ਨੂੰ ਪਾਈਪਾਂ ਰਾਹੀਂ ਇੱਕ ਟਰੱਕ ਵਿਚੋਂ ਦੂਜੀ ਮਹਿੰਦਰਾ ਪਿੱਕਅਪ ਨੂੰ ਬੈਕ ਲਗਾ ਕੇ ਪਲਾਸਟਿਕ ਦੇ ਡਰੰਮਾਂ ਵਿੱਚ ਪਾਉਂਦਿਆਂ ਨੂੰ ਕਾਬੂ ਕਰ ਲਿਆ ਹੈ। ਇਸ ਸਬੰਧੀ ਜੁਲਕਾਂ ਦੀ ਪੁਲੀਸ ਨੇ ਉਕਤ ਦੋ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।