For the best experience, open
https://m.punjabitribuneonline.com
on your mobile browser.
Advertisement

ਦੋ ਮੁਲਜ਼ਮ ਚੋਰੀ ਦੇ ਸੱਤ ਮੋਟਰਸਾਈਕਲਾਂ ਸਣੇ ਕਾਬੂ

06:19 AM Sep 21, 2024 IST
ਦੋ ਮੁਲਜ਼ਮ ਚੋਰੀ ਦੇ ਸੱਤ ਮੋਟਰਸਾਈਕਲਾਂ ਸਣੇ ਕਾਬੂ
Advertisement

ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ
ਮੁਕਤਸਰ ਪੁਲੀਸ ਵੱਲੋਂ ਚੋਰੀ ਦੇ 7 ਮੋਟਰਸਾਈਕਲਾਂ ਸਣੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਪੁਲੀਸ ਪਾਰਟੀ ਚੈਕਿੰਗ ਸਬੰਧੀ ਗੈਸ ਏਜੰਸੀ ਸੇਖੂ ਰੋਡ ਮੌਜੂਦ ਸੀ। ਇਸ ਦੌਰਾਨ ਇਤਲਾਹ ’ਤੇ ਵਿਵੇਕ ਵਾਸੀ ਮਲੋਟ ਅਤੇ ਅਜੇਪਾਲ ਸਿੰਘ ਉਰਫ ਘਪਲਾ ਵਾਸੀ ਪਿੰਡ ਮਲੋਟ ਨੂੰ 2 ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਗਿਆ। ਪੁਲੀਸ ਨੇ ਮੁਢਲੀ ਪੁੱਛ-ਪੜਤਾਲ ਦੌਰਾਨ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਦੇ 5 ਹੋਰ ਮੋਟਰਸਾਈਕਲ ਬਰਾਮਦ ਕਰਵਾ ਲਏ ਗਏ ਹਨ। ਇਸ ’ਤੇ ਪੁਲੀਸ ਨੇ ਉਨ੍ਹਾਂ ਪਾਸੋਂ ਹੁਣ ਤੱਕ 7 ਚੋਰੀ ਦੇ ਮੋਟਰਸਾਈਕਲ ਬਰਾਮਦ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਆਖਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

sanam grng

View all posts

Advertisement