For the best experience, open
https://m.punjabitribuneonline.com
on your mobile browser.
Advertisement

ਦੋ ਮੁਲਜ਼ਮ ਹੈਰੋਇਨ ਸਮੇਤ ਗ੍ਰਿਫ਼ਤਾਰ

06:54 AM Sep 23, 2024 IST
ਦੋ ਮੁਲਜ਼ਮ ਹੈਰੋਇਨ ਸਮੇਤ ਗ੍ਰਿਫ਼ਤਾਰ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 22 ਸਤੰਬਰ
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਅੱਜ ਦੋ ਵਿਅਕਤੀਆਂ ਨੂੰ ਲੱਖਾਂ ਰੁਪਏ ਦੇ ਮੁੱਲ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇੱਕ ਹੋਰ ਭਗੌੜੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਸੀਆਈਏ-2 ਲੁਧਿਆਣਾ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਢੰਡ ਧਰਮਕੰਡਾ ਨੇੜੇ ਜੀਟੀਰੋਡ ’ਤੇ ਪੁਲੀਸ ਪਾਰਟੀ ਗਸ਼ਤ ਦੌਰਾਨ ਮੌਜੂਦ ਸੀ ਤਾਂ ਜਤਿਨ ਸਿੱਧੂ ਵਾਸੀ ਵਾਲਮੀਕੀ ਮੁਹੱਲਾ ਅਤੇ ਕ੍ਰਿਸ਼ ਅਰੋੜਾ ਵਾਸੀ ਪ੍ਰੀਤ ਨਗਰ ਨਿਊ ਸ਼ਿਵਪੁਰੀ ਨੂੰ ਮਹੇਸ਼ ਧਾਗਾ ਮਿੱਲ ਨਿਊ ਮਾਧੋਪੁਰੀ ਵਿੱਚ ਮੋਟਰਸਾਈਕਲ ’ਤੇ ਬੈਠੇ ਕਿਸੇ ਦੀ ਉਡੀਕ ਕਰ ਰਹੇ ਦਿਖਾਈ ਦਿੱਤੇ। ਸ਼ੱਕ ਪੈਣ ’ਤੇ ਜਦੋਂ ਪੁਲੀਸ ਨੇ ਦੋਵਾਂ ਦੀ ਤਲਾਸ਼ੀ ਲਈ ਤਾਂ ਜਤਿਨ ਸਿੱਧੂ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲੀਸ ਨੇ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ। ਇਸ ਦੌਰਾਨ ਉਸ ਦਾ ਸਾਥੀ ਕ੍ਰਿਸ਼ ਅਰੋੜਾ ਫਰਾਰ ਹੋ ਗਿਆ। ਇਸੇ ਤਰ੍ਹਾਂ ਥਾਣਾ ਜਮਾਲਪੁਰ ਦੇ ਥਾਣੇਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਨੇੜੇ ਤਿਕੋਣਾ ਪਾਰਕ ਜਮਾਲਪੁਰ ਮੋਜੂਦ ਸੀ ਤਾਂ ਅਸ਼ਵਨੀ ਕਾਂਗੜਾ ਵਾਸੀ ਗਗਨਦੀਪ ਕਲੋਨੀ ਨੂੰ ਜਮਾਲਪੁਰ ਤੋਂ ਬਲਾਈਂਡ ਸਕੂਲ ਦੇ ਪਿੱਛੇ ਵਾਲੇ ਰਸਤੇ ਆਉਂਦਿਆਂ ਕਾਬੂ ਕਰ ਕੇ ਉਸ ਕੋਲੋਂ 55.43 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।

Advertisement

ਜੂਆ ਖਿਡਾਉਣ ਦੇ ਦੋਸ਼ ਤਹਿਤ ਕਾਬੂ; ਅੱਠ ਲੱਖ ਦੀ ਨਕਦੀ ਬਰਾਮਦ

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਹੈਬੋਵਾਲ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਜੂਆ ਖਿਡਾਉਣ ਦੇ ਦੋਸ਼ ਤਹਿਤ ਕਾਬੂ ਕੀਤਾ ਹੈ। ਥਾਣੇਦਾਰ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਜੱਸੀਆਂ ਚੌਕ ਮੌਜੂਦ ਸੀ ਤਾਂ ਗੌਰੀ ਸ਼ੰਕਰ ਵਾਸੀ ਰਾੜਾ ਮਾਰਕੀਟ ਨੇੜੇ ਬੱਸ ਸਟੈਂਡ ਨੂੰ ਟਾਵਰ ਲਾਈਨ ਬਾਜਵਾ ਨਗਰ ਵਿੱੱਚ ਖੁੱਲ੍ਹੇ ਪਲਾਟ ਵਿੱਚ ਬੈਠ ਕੇ ਲੋਕਾਂ ਨੂੰ ਜੂਆ ਖਿਡਾਉਂਦਿਆਂ ਕਾਬੂ ਕੀਤਾ। ਤਲਾਸ਼ੀ ਦੌਰਾਨ ਉਸ ਕੋਲੋਂ 8 ਲੱਖ ਰੁੱਪਏ ਬਰਾਮਦ ਕੀਤੇ ਹਨ।

Advertisement

Advertisement
Author Image

Advertisement