For the best experience, open
https://m.punjabitribuneonline.com
on your mobile browser.
Advertisement

ਦੋ ਮੁਲਜ਼ਮ ਹੈਰੋਇਨ ਸਣੇ ਕਾਬੂ

08:30 AM Mar 31, 2024 IST
ਦੋ ਮੁਲਜ਼ਮ ਹੈਰੋਇਨ ਸਣੇ ਕਾਬੂ
Advertisement

ਪੱਤਰ ਪ੍ਰੇਰਕ
ਸਮਾਣਾ, 30 ਮਾਰਚ
ਸੀ.ਆਈ.ਏ. ਸਟਾਫ ਦੀ ਪੁਲੀਸ ਨੇ ਔਰਤ ਸਣੇ ਦੋ ਵਿਅਕਤੀਆਂ ਨੂੰ 80 ਗ੍ਰਾਮ ਹੈਰੋਇਨ ਸਣੇ ਕਾਬੂ ਕਰ ਕੇ ਉਨ੍ਹਾਂ ਖਿਲਾਫ ਨਸ਼ਾ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਭਜਨ ਕੌਰ ਅਤੇ ਸੰਜੇ ਕੁਮਾਰ ਵਾਸੀ ਮੁਹੱਲਾ ਅਮਾਮਗੜ੍ਹ ਵਜੋ ਹੋਈ। ਸੀ.ਆਈ.ਏ. ਮੁਖੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਸਣੇ ਸਮਾਣਾ-ਭਵਾਨੀਗੜ੍ਹ ਸੜਕ ’ਤੇ ਪਿੰਡ ਬੰਮਣਾ ਚੋਆ ਪੁਲ ’ਤੇ ਪੈਦਲ ਆ ਰਹੇ ਉਕਤ ਮੁਲਜ਼ਮਾਂ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 80 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲੀਸ ਪਾਰਟੀ ਨੇ ਮੁਲਜ਼ਮਾਂ ਨੂੰ ਮੌਕੇ ’ਤੇ ਹਿਰਾਸਤ ਵਿਚ ਲੈ ਲਿਆ।

Advertisement

Advertisement
Author Image

sanam grng

View all posts

Advertisement
Advertisement
×