For the best experience, open
https://m.punjabitribuneonline.com
on your mobile browser.
Advertisement

ਦੋ ਮੁਲਜ਼ਮ ਹੈਰੋਇਨ ਤੇ ਨਗਦੀ ਸਣੇ ਗ੍ਰਿਫ਼ਤਾਰ

07:19 AM Apr 19, 2024 IST
ਦੋ ਮੁਲਜ਼ਮ ਹੈਰੋਇਨ ਤੇ ਨਗਦੀ ਸਣੇ ਗ੍ਰਿਫ਼ਤਾਰ
Advertisement

ਪੱਤਰ ਪ੍ਰੇਰਕ
ਪਠਾਨਕੋਟ, 18 ਅਪਰੈਲ
ਸੁਜਾਨਪੁਰ ਪੁਲੀਸ ਵੱਲੋਂ ਗੱਡੀ ਵਿੱਚ ਸ਼੍ਰੀਨਗਰ ਤੋਂ ਲਿਆਂਦੀ ਜਾ ਰਹੀ 15 ਗ੍ਰਾਮ ਹੈਰੋਇਨ ਅਤੇ 5 ਲੱਖ ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਹੈ। ਗੱਡੀ ਵਿੱਚ ਸਵਾਰ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਗੁਰਜੰਟ ਸਿੰਘ, ਸਿਮਰਨਜੀਤ ਸਿੰਘ ਵਜੋਂ ਹੋਈ ਹੈ।
ਸੁਜਾਨਪੁਰ ਥਾਣਾ ਮੁਖੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਮਾਧੋਪੁਰ ਵਿੱਚ ਲਾਏ ਨਾਕੇ ’ਤੇ ਜੰਮੂ-ਕਸ਼ਮੀਰ ਵੱਲੋਂ ਆਈ ਕਾਰ ਦੀ ਚੈਕਿੰਗ ਕੀਤੀ ਤਾਂ ਦੋ ਕਾਰ ਸਵਾਰਾਂ ਕੋਲੋਂ 15 ਗਰਾਮ ਹੈਰੋਇਨ ਤੇ 5 ਲੱਖ ਰੁਪਏ ਦੀ ਨਗਦੀ ਬਰਾਮਦ ਕੀਤੀ ਗਈ।

Advertisement

Advertisement
Author Image

joginder kumar

View all posts

Advertisement
Advertisement
×