ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਾਅਲੀ ਕਰੰਸੀ ਸਣੇ ਦੋ ਮੁਲਜ਼ਮ ਕਾਬੂ

11:31 AM Aug 31, 2024 IST

ਜਗਮੋਹਨ ਸਿੰਘ/ਸੰਜੀਵ ਤੇਜਪਾਲ
ਰੂਪਨਗਰ/ਮੋਰਿੰਡਾ, 30 ਅਗਸਤ
ਰੂਪਨਗਰ ਪੁਲੀਸ ਵਲੋਂ ਦੋ ਵਿਅਕਤੀਆਂ ਨੂੰ 500 ਰੁਪਏ ਦੇ ਨੋਟਾਂ ਦੀ 21,500 ਰੁਪਏ ਦੀ ਨਕਲੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸ.ਪੀ.(ਡੀ) ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕੁਲਵੰਤ ਸਿੰਘ ਅਤੇ ਜਸਵਿੰਦਰ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ 27 ਅਗਸਤ ਨੂੰ ਇੱਕ ਵਿਅਕਤੀ ਆਪਣੇ ਸਾਥੀਆਂ ਨਾਲ ਲੁਠੇੜੀ ਗਿਆ ਸੀ, ਜਿਸ ਨੇ ਹਲਵਾਈ ਦੀ ਭਾਰਤੀ ਕਰੰਸੀ ਦਾ 500 ਰੁਪਏ ਨਕਲੀ ਨੋਟ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਰੌਲਾ ਪੈਣ ’ਤੇ ਉਹ ਉਥੋਂ ਫਰਾਰ ਹੋ ਗਏ। ਉਨ੍ਹਾਂ ਨੇ ਅਗਲੇ ਦਿਨ ਵੀ ਅਜਿਹੀ ਕੋਸ਼ਿਸ਼ ਕੀਤੀ ਪਰ ਚੌਕੀ ਲੁਠੇੜੀ ਥਾਣਾ ਸਦਰ ਦੀ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ, ਜਿਸ ਦੀ ਸ਼ਨਾਖਤ ਕੁਲਵੰਤ ਸਿੰਘ ਵਾਸੀ ਕੋਠੇ ਪੱਤੀ ਮੁਹੱਬਤਾ ਜ਼ਿਲ੍ਹਾ ਮੋਗਾ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਤੋਂ ਪੁੱਛ ਪੜਤਾਲ ਮਗਰੋਂ ਉਸ ਦੇ ਸਾਥੀਆਂ ਜਸਵਿਦਰ ਸਿੰਘ ਤੇ ਕੁਲਵੀਰ ਸਿੰਘ ਵਾਸੀ ਬੁੱਟਰ ਕਲਾਂ (ਦੋਵੇਂ ਸਕੇ ਭਰਾ) ਅਤੇ ਜੋਧ ਸਿੰਘ ਵਾਸੀ ਪਿੰਡ ਸਿੰਘਵਾਲਾ ਜ਼ਿਲ੍ਹਾ ਮੋਗਾ ਨੂੰ ਵੀ ਨਾਮਜ਼ਦ ਕੀਤਾ ਗਿਆ। ਜਸਵਿੰਦਰ ਸਿੰਘ ਨੂੰ ਵੀ ਕਾਬੂ ਪ੍ਰਿੰਟਰ ਅਤੇ ਨਕਲੀ ਕਰੰਸੀ ਬਰਾਮਦ ਕੀਤੀ ਗਈ ਹੈ।

Advertisement

Advertisement