ਦੋ ਮੁਲਜ਼ਮ 52 ਕਿਲੋ ਭੁੱਕੀ ਸਮੇਤ ਕਾਬੂ
07:42 AM Feb 06, 2024 IST
Advertisement
ਪੱਤਰ ਪ੍ਰੇਰਕ
ਦੇਵੀਗੜ੍ਹ, 5 ਫਰਵਰੀ
ਜੁਲਕਾਂ ਦੀ ਪੁਲੀਸ ਨੇ ਇੱਕ ਪਿੰਡ ਵਿੱਚ ਛਾਪਾ ਮਾਰ ਕੇ ਦੋ ਵਿਅਕਤੀਆਂ ਨੂੰ 52 ਕਿਲੋ ਭੁੱਕੀ ਸਮੇਤ ਗ੍ਰਿਫਤਾਰ ਕਰ ਕੇ ਕੇਸ ਦਰਜ ਕੀਤਾ ਹੈ।
ਪੁਲੀਸ ਅਨੁਸਾਰ ਥਾਣਾ ਜੁਲਕਾਂ ਦੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਪੁਲੀਸ ਪਾਰਟੀ ਨਾਲ ਜਦੋਂ ਪਿੰਡ ਦੁੱਧਨ ਗੁਜਰਾਂ ’ਚ ਭੈੜੇ ਅਨਸਰਾਂ ਵਿਰੁੱਧ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਗੁਪਤ ਇਤਲਾਹ ਮਿਲੀ ਕਿ ਜੇਕਰ ਪਿੰਡ ਖਤੌਲੀ ਵਿੱਚ ਛਾਪਾ ਮਾਰਿਆ ਜਾਵੇ ਤਾਂ ਉੱਥੋਂ ਭੁੱਕੀ ਤਸਕਰ ਕਾਬੂ ਆ ਸਕਦੇ ਹਨ। ਇਸ ਦੌਰਾਨ ਜਦੋਂ ਪੁਲੀਸ ਨੇ ਪਿੰਡ ਖਤੌਲੀ ਡੇਰਾ ਨੇੜੇ ਲਖਵਿੰਦਰ ਸਿੰਘ ਤੇ ਸਰਬਜੀਤ ਸਿੰਘ ਵਾਸੀ ਰਾਮਪੁਰ ਪੀਪਰੀਆ ਥਾਣਾ ਮੰਗੋਲੀ ਜ਼ਿਲ੍ਹਾ ਅਸ਼ੋਕ ਨਗਰ ਮੱਧ ਪ੍ਰਦੇਸ਼ ਦੀ ਕਾਰ ਦੀ ਸ਼ੱਕ ਦੇ ਅਧਾਰ ’ਤੇ ਤਲਾਸ਼ੀ ਲਈ ਤਾਂ ਗੱਡੀ ਵਿੱਚੋਂ 52 ਕਿਲੋਂ ਭੁੱਕੀ ਬਰਾਮਦ ਹੋਈ।
Advertisement
Advertisement
Advertisement