ਚੋਰੀ ਦੇ ਦੋਸ਼ ਹੇਠ ਦੋ ਮੁਲਜ਼ਮ ਗ੍ਰਿਫ਼ਤਾਰ
06:52 AM Aug 02, 2024 IST
Advertisement
ਫਗਵਾੜਾ (ਪੱਤਰ ਪ੍ਰੇਰਕ): ਰਾਵਲਪਿੰਡੀ ਪੁਲੀਸ ਨੇ ਪ੍ਰਾਇਮਰੀ ਸਕੂਲ ਰਾਮਪੁਰ ਸੁੰਨੜਾ ’ਚੋਂ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀ.ਐੱਸ.ਪੀ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਸ਼ਿਵਚਰਨ ਅਤੇ ਸੁਖਬੀਰ ਸਿੰਘ ਉਰਫ਼ ਬਾਦਲ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ 26 ਜੁਲਾਈ ਨੂੰ ਖਾਲਸਾ ਅਮਰਜੀਤ ਸਿੰਘ ਹਾਈ ਸਕੂਲ ਡੁਮੇਲੀ ਦੇ ਅੱਗੇ ਤੋਂ ਮੋਟਰਸਾਈਕਲ ਪਿੰਡ ਭਬਿਆਣਾ ਤੋਂ ਚੋਰੀ ਹੋਇਆ ਸੀ ਜਦਕਿ 22 ਜੁਲਾਈ ਨੂੰ ਹਾਈ ਸਕੂਲ ’ਚੋਂ 50 ਕਿਲੋ ਕਣਕ, ਇੱਕ ਆਰਓ ਤੇ ਹੋਰ ਸਾਮਾਨ ਚੋਰੀ ਹੋਇਆ ਸੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।
Advertisement
Advertisement
Advertisement