For the best experience, open
https://m.punjabitribuneonline.com
on your mobile browser.
Advertisement

ਭੁੱਕੀ ਸਮੇਤ ਦੋ ਮੁਲਜ਼ਮ ਕਾਬੂ

10:49 AM Sep 15, 2024 IST
ਭੁੱਕੀ ਸਮੇਤ ਦੋ ਮੁਲਜ਼ਮ ਕਾਬੂ
Advertisement

ਕਾਲਾਂਵਾਲੀ (ਪੱਤਰ ਪ੍ਰੇਰਕ): ਸੀਆਈਏ ਸਟਾਫ਼ ਪੁਲੀਸ ਕਾਲਾਂਵਾਲੀ ਨੇ ਪਿੰਡ ਔਢਾਂ ਨੇੜੇ ਘੁਕਾਂਵਾਲੀ ਰੋਡ ’ਤੇ ਇੱਕ ਕਾਰ ’ਚੋਂ 3 ਬੋਰੀਆਂ ’ਚ 68 ਕਿਲੋ 160 ਗ੍ਰਾਮ ਭੁੱਕੀ ਸਮੇਤ ਇੱਕ ਕਾਰ ਚਾਲਕ ਅਤੇ ਉਸਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਇੰਦਰਪਾਲ ਅਤੇ ਕਾਲੂ ਵਜੋਂ ਹੋਈ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਟੀਮ ਗਸ਼ਤ ’ਤੇ ਸੀ ਕਿ ਇਸ ਦੌਰਾਨ ਸੂਚਨਾ ਮਿਲੀ ਕਿ ਇੰਦਰਪਾਲ ਅਤੇ ਕਾਲੂ ਮਿਲ ਕੇ ਭੁੱਕੀ ਵੇਚਣ ਦਾ ਕੰਮ ਕਰਦੇ ਹਨ। ਮੁਲਜ਼ਮ ਇੰਦਰਪਾਲ ਕਾਰ ਵਿੱਚ ਭੁੱਕੀ ਵੇਚਣ ਲਈ ਘੁੱਕਿਆਂਵਾਲੀ ਤੋਂ ਪੰਜਾਬ ਜਾਂਦਾ ਹੈ। ਟੀਮ ਨੇ ਘੁੱਕਿਆਂਵਾਲੀ ਰੋਡ ’ਤੇ ਨਾਕਾਬੰਦੀ ਕਰ ਕੇ ਵਿਅਕਤੀਆਂ ਨੂੰ ਕਾਬੂ ਕਰ ਲਿਆ। ਮੁਲਜ਼ਮ ਇੰਦਰਪਾਲ ਨੇ ਦੱਸਿਆ ਕਿ ਇਹ ਭੁੱਕੀ ਉਸ ਦੀ ਅਤੇ ਕਾਲੂ ਦੋਵਾਂ ਦੀ ਹੈ ਅਤੇ ਇਨ੍ਹਾਂ ਨੇ ਇਹ ਹਨੂੰਮਾਨਗੜ੍ਹ (ਰਾਜਸਥਾਨ) ਤੋਂ ਖਰੀਦੀ ਸੀ। ਏਐੱਸਆਈ ਨੇ ਦੱਸਿਆ ਕਿ ਮੁਲਜ਼ਮ ਇੰਦਰਪਾਲ ਅਤੇ ਕਾਲੂ ਰਾਮ ਅਤੇ ਸਪਲਾਇਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Advertisement

Advertisement
Advertisement
Author Image

Advertisement