ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟਵਿੱਟਰ ਨੇ ‘ਥ੍ਰੈੱਡਜ਼’ ਸ਼ੁਰੂ ਹੋਣ ’ਤੇ ਮੈਟਾ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ

07:54 AM Jul 08, 2023 IST

ਨਿਊਯਾਰਕ: ਟਵਿੱਟਰ ਨੇ ਨਵੀਂ ਟੈਕਸਟ ਆਧਾਰਿਤ ਐਪ ‘ਥ੍ਰੈੱਡਜ਼’ ਸ਼ੁਰੂ ਕਰਨ ਲਈ ਮੈਟਾ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ। ਥ੍ਰੈੱਡਜ਼ ਦੇ ਲਾਂਚ ਹੋਣ ਦੇ ਕੁਝ ਘੰਟਿਆਂ ’ਚ ਹੀ ਕਰੋੜਾਂ ਲੋਕ ਉਸ ਨਾਲ ਜੁੜ ਗਏ ਜੋ ਐਲਨ ਮਸਕ ਦੀ ਸੋਸ਼ਲ ਸਾਈਟ ਟਵਿੱਟਰ ਲਈ ਵੱਡੀ ਚੁਣੌਤੀ ਬਣ ਕੇ ਉੱਭਰੀ ਹੈ। ਮੈਟਾ ਦੇ ਸੀਈਓ ਮਾਰਕ ਜ਼ਕਰਬਰਗ ਨੂੰ ਲਿਖੇ ਪੱਤਰ ’ਚ ਟਵਿੱਟਰ ਦੇ ਵਕੀਲ ਅਲੈਕਸ ਸਪਾਈਰੋ ਨੇ ਦੋਸ਼ ਲਾਇਆ ਕਿ ਮੈਟਾ ਨੇ ਟਵਿੱਟਰ ਦੇ ਸਾਬਕਾ ਮੁਲਾਜ਼ਮਾਂ ਨੂੰ ਨੌਕਰੀ ’ਤੇ ਰੱਖ ਕੇ ਹੋਰ ਬੌਧਿਕ ਸੰਪਤੀ ਦੀ ਗ਼ੈਰਕਾਨੂੰਨੀ ਢੰਗ ਨਾਲ ਵਰਤੋਂ ਕੀਤੀ ਹੈ। ਸਪਾਈਰੋ ਨੇ ਇਹ ਵੀ ਕਿਹਾ ਕਿ ਇਸ ਪੱਤਰ ਨੂੰ ਨੋਟਿਸ ਮੰਨਿਆ ਜਾਵੇ ਅਤੇ ਮੈਟਾ ਕਾਨੂੰਨੀ ਕਾਰਵਾਈ ਲਈ ਤਿਆਰ ਰਹੇ। ਉਂਜ ਮੈਟਾ ਦੇ ਤਰਜਮਾਨ ਐਂਡੀ ਸਟੋਨ ਨੇ ਥ੍ਰੈੱਡਜ਼ ’ਤੇ ਲਿਖਿਆ ਕਿ ਉਨ੍ਹਾਂ ਦੀ ਟੀਮ ’ਚ ਟਵਿੱਟਰ ਦਾ ਕੋਈ ਵੀ ਸਾਬਕਾ ਮੁਲਾਜ਼ਮ ਸ਼ਾਮਲ ਨਹੀਂ ਹੈ। ਟਵਿੱਟਰ ਦੀ ਨਵੀਂ ਸੀਈਓ ਲਿੰਡਾ ਯੈਕਾਰਿਨੋ ਨੇ ਜਨਤਕ ਤੌਰ ’ਤੇ ਤਾਂ ਕੁਝ ਨਹੀਂ ਕਿਹਾ ਪਰ ਟਵੀਟ ਕਰਕੇ ਜ਼ਰੂਰ ਕਿਹਾ ਕਿ ਉਨ੍ਹਾਂ ਦੀ ਅਕਸਰ ਨਕਲ ਹੁੰਦੀ ਰਹਿੰਦੀ ਹੈ ਪਰ ਟਵਿੱਟਰ ਦੀ ਕਦੇ ਵੀ ਨਕਲ ਨਹੀਂ ਹੋ ਸਕਦੀ ਹੈ। -ਏਪੀ

Advertisement

Advertisement
Tags :
‘ਥ੍ਰੈੱਡਜ਼’Twitterਸ਼ੁਰੂਕਾਨੂੰਨੀਕਾਰਵਾਈਖ਼ਿਲਾਫ਼ਟਵਿੱਟਰਦਿੱਤੀਧਮਕੀਮੈਟਾ