ਟਵਿੱਟਰ ਨੇ ‘ਥ੍ਰੈੱਡਜ਼’ ਸ਼ੁਰੂ ਹੋਣ ’ਤੇ ਮੈਟਾ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ
08:56 PM Jul 07, 2023 IST
Advertisement
ਨਿਊਯਾਰਕ: ਟਵਿੱਟਰ ਨੇ ਨਵੀਂ ਟੈਕਸਟ ਆਧਾਰਿਤ ਐਪ ‘ਥ੍ਰੈੱਡਜ਼’ ਸ਼ੁਰੂ ਕਰਨ ਲਈ ਮੈਟਾ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ। ਥ੍ਰੈੱਡਜ਼ ਦੇ ਲਾਂਚ ਹੋਣ ਦੇ ਕੁਝ ਘੰਟਿਆਂ ’ਚ ਹੀ ਕਰੋੜਾਂ ਲੋਕ ਉਸ ਨਾਲ ਜੁੜ ਗਏ ਜੋ ਐਲਨ ਮਸਕ ਦੀ ਸੋਸ਼ਲ ਸਾਈਟ ਟਵਿੱਟਰ ਲਈ ਵੱਡੀ ਚੁਣੌਤੀ ਬਣ ਕੇ ਉੱਭਰੀ ਹੈ। ਮੈਟਾ ਦੇ ਸੀਈਓ ਮਾਰਕ ਜ਼ਕਰਬਰਗ ਨੂੰ ਲਿਖੇ ਪੱਤਰ ’ਚ ਟਵਿੱਟਰ ਦੇ ਵਕੀਲ ਅਲੈਕਸ ਸਪਾਈਰੋ ਨੇ ਦੋਸ਼ ਲਾਇਆ ਕਿ ਮੈਟਾ ਨੇ ਟਵਿੱਟਰ ਦੇ ਕਾਰੋਬਾਰੀ ਭੇਤਾਂ ਅਤੇ ਟਵਿੱਟਰ ਦੇ ਸਾਬਕਾ ਮੁਲਾਜ਼ਮਾਂ ਨੂੰ ਨੌਕਰੀ ’ਤੇ ਰੱਖ ਕੇ ਹੋਰ ਬੌਧਿਕ ਸੰਪਤੀ ਦੀ ਗ਼ੈਰਕਾਨੂੰਨੀ ਢੰਗ ਨਾਲ ਵਰਤੋਂ ਕੀਤੀ ਹੈ। ਸਪਾਈਰੋ ਨੇ ਇਹ ਵੀ ਕਿਹਾ ਕਿ ਇਸ ਪੱਤਰ ਨੂੰ ਨੋਟਿਸ ਮੰਨਿਆ ਜਾਵੇ ਅਤੇ ਮੈਟਾ ਕਾਨੂੰਨੀ ਕਾਰਵਾਈ ਲਈ ਤਿਆਰ ਰਹੇ। -ਏਪੀ
Advertisement
Advertisement
Advertisement