For the best experience, open
https://m.punjabitribuneonline.com
on your mobile browser.
Advertisement

ਜ਼ਿੰਦਗੀ ਦੀ ਜੰਗ ਹਾਰੀਆਂ ਇਕ ਦਿਲ ਵਾਲੀਆਂ ਜੌੜੀਆਂ ਬੱਚੀਆਂ

07:56 AM Jul 15, 2024 IST
ਜ਼ਿੰਦਗੀ ਦੀ ਜੰਗ ਹਾਰੀਆਂ ਇਕ ਦਿਲ ਵਾਲੀਆਂ ਜੌੜੀਆਂ ਬੱਚੀਆਂ
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 14 ਜੁਲਾਈ
ਛਾਤੀ ਤੇ ਪੇਟ ਤੋਂ ਜੁੜੀਆਂ ਅਤੇ ਇਕ ਦਿਲ ਲੈ ਕੇ ਪੈਦਾ ਹੋਈਆਂ ਜੌੜੀਆਂ ਬੱਚੀਆਂ ਜ਼ਿੰਦਗੀ ਦੀ ਜੰਗ ਹਾਰ ਗਈਆਂ ਹਨ। ਦੋਵਾਂ ਨੇ ਸ਼ਨਿੱਚਰਵਾਰ ਦੇਰ ਰਾਤ ਆਖ਼ਰੀ ਸਾਹ ਲਿਆ। ਪਿਤਾ ਚੁਨਚੁਨ ਨੇ ਅੱਜ ਸਵੇਰੇ ਉਨ੍ਹਾਂ ਨੂੰ ਹੁੱਡਾ ਸੈਕਟਰ-34 ਲਾਗੇ ਟਾਂਗਰੀ ਨਦੀ ਕੋਲ ਸਥਿਤ ਸ਼ਮਸ਼ਾਨਘਾਟ ਵਿੱਚ ਦਫ਼ਨਾ ਦਿੱਤਾ। ਦੱਸ ਦੇਈਏ ਕਿ ਵੀਰਵਾਰ ਦੇਰ ਸ਼ਕੁੰਤਲਾ ਨੂੰ ਜਣੇਪਾ ਪੀੜਾਂ ਹੋਣ ਤੋਂ ਬਾਅਦ ਸਿਵਲ ਹਸਪਤਾਲ ਅੰਬਾਲਾ ਕੈਂਟ ਲਿਆਂਦਾ ਗਿਆ ਸੀ। ਨਾਰਮਲ ਡਿਲਿਵਰੀ ਨਾਲ ਪੈਦਾ ਹੋਈਆਂ ਜੌੜੀਆਂ ਬੱਚੀਆਂ ਦੀ ਛਾਤੀ ਤੇ ਪੇਟ ਜੁੜੇ ਹੋਏ ਸਨ। ਅਲਟਰਾ ਸਾਊਂਡ ਤੋਂ ਪਤਾ ਲੱਗਾ ਸੀ ਕਿ ਦੋਵਾਂ ਦਾ ਦਿਲ ਇੱਕ ਹੀ ਧੜਕ ਰਿਹਾ ਹੈ। ਕੁਝ ਦੇਰ ਬਾਅਦ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਪਰ ਉੱਥੇ ਇਲਾਜ ਸੰਭਵ ਨਾ ਹੋਣ ਦਾ ਕਹਿ ਕੇ ਵਾਪਸ ਸਿਵਲ ਹਸਪਤਾਲ ਅੰਬਾਲਾ ਕੈਂਟ ਭੇਜ ਦਿੱਤਾ ਗਿਆ। ਸ਼ੁੱਕਰਵਾਰ ਨੂੰ ਡਾਕਟਰਾਂ ਨੇ ਬੱਚੀਆਂ ਨੂੰ ਦੁਬਾਰਾ ਪੀਜੀਆਈ ਰੈਫਰ ਕੀਤਾ ਤਾਂ ਮਾਪੇ ਅੱਕ ਕੇ ਉਨ੍ਹਾਂ ਨੂੰ ਘਰ ਲੈ ਗਏ ਜਿੱਥੇ ਲੰਘੀ ਰਾਤ ਦੋਵਾਂ ਦੀ ਮੌਤ ਹੋ ਗਈ ਹੈ।

Advertisement

Advertisement
Advertisement
Author Image

sukhwinder singh

View all posts

Advertisement