For the best experience, open
https://m.punjabitribuneonline.com
on your mobile browser.
Advertisement

ਵੀਹ ਕਿਲੋ ਅਫੀਮ ਤੇ 84 ਲੱਖ ਦੀ ਜਾਅਲੀ ਕਰੰਸੀ ਸਮੇਤ ਪੰਜ ਕਾਬੂ

08:01 AM May 07, 2024 IST
ਵੀਹ ਕਿਲੋ ਅਫੀਮ ਤੇ 84 ਲੱਖ ਦੀ ਜਾਅਲੀ ਕਰੰਸੀ ਸਮੇਤ ਪੰਜ ਕਾਬੂ
ਸੀ.ਆਈ.ਏ. ਸਟਾਫ ਮਾਹੋਰਾਣਾ ਤੇ ਕਾਊਂਟਰ ਇੰਟੈਲੀਜੈਂਸ ਮਾਲੇਰਕੋਟਲਾ ਦੀਆਂ ਟੀਮਾਂ ਵੱਲੋਂ ਕਾਬੂ ਕੀਤੇ ਮੁਲਜ਼ਮ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 6 ਮਈ
ਜ਼ਿਲ੍ਹਾ ਪੁਲੀਸ ਮੁਖੀ ਡਾ. ਸਿਮਰਤ ਕੌਰ ਨੇ ਪੱਤਰਕਾਰ ਮਿਲਣੀ ਦੌਰਾਨ ਦੱਸਿਆ ਕਿ ਸੀਆਈਏ ਮਾਹੋਰਾਣਾ ਪੁਲੀਸ ਨੇ 84 ਲੱਖ 20 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਹੈ। ਸੀਆਈਏ ਸਟਾਫ ਮਾਹੋਰਾਣਾ ਅਤੇ ਕਾਊਂਟਰ ਇੰਟੈਲੀਜੈਂਸ ਮਾਲੇਰਕੋਟਲਾ ਦੀਆਂ ਟੀਮਾਂ ਨੇ ਸਾਂਝਾ ਅਪ੍ਰੇਸ਼ਨ ਚਲਾਉਂਦਿਆਂ ਰਿਸ਼ੂ ਕੁਮਾਰ ਵਾਸੀ ਨੇੜੇ ਵਿਸ਼ਵਕਰਮਾ ਮੰਦਰ 786 ਚੌਕ ਮਾਲੇਰਕੋਟਲਾ ਅਤੇ ਲਖਵਿੰਦਰ ਕੁਮਾਰ ਉਰਫ਼ ਲੱਕੀ ਵਾਸੀ ਮੁਹੱਲਾ ਤਜ਼ੱਫਲਪੁਰਾ ਪਟਿਆਲਾ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 2 ਲੱਖ 85 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ।
ਇਨ੍ਹਾਂ ਦੋਵਾਂ ਵਿਅਕਤੀਆਂ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਹ ਇਹ ਜਾਅਲੀ ਕਰੰਸੀ ਅਮਿਤ ਗਿੱਲ ਵਾਸੀ ਮੋਨਵਾਲ ਮਨਸੂਰਵਾਲ ਦੋਨਾ, ਜ਼ਿਲ੍ਹਾ ਕਪੂਰਥਲਾ ਹਾਲ ਕਿਰਾਏਦਾਰ ਰਾਕੇਸ਼ ਕੁਮਾਰ ਐੱਸ.ਬੀ.ਆਈ. ਕਾਲੋਨੀ ਸਹਾਰਨਪੁਰ ਯੂ.ਪੀ. ਪਾਸੋਂ ਲੈ ਕੇ ਆਏ ਹਨ। ਇਸ ਦੇ ਆਧਾਰ ’ਤੇ ਅਮਿਤ ਗਿੱਲ ਨੂੰ ਨਾਮਜ਼ਦ ਕਰਕੇ ਸੀ.ਆਈ.ਏ. ਮਾਹੋਰਾਣਾ ਦੀ ਪੁਲੀਸ ਟੀਮ ਨੇ ਉਕਤ ਦੱਸੇ ਗਏ ਪਤੇ ’ਤੇ ਛਾਪਾ ਮਾਰ ਕੇ ਅਮਿਤ ਗਿੱਲ ਨੂੰ 81 ਲੱਖ 35 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਸਮੇਤ ਇਕ ਕਲਰ ਪ੍ਰਿੰਟਰ, ਮੋਨੀਟਰ, ਕੀ-ਬੋਰਡ, ਸੀ.ਪੀ.ਯੂ. ਸਕੈਨਰ, ਲੈਮੀਨੇਸ਼ਨ ਮਸ਼ੀਨ ਵਰਗੇ ਕੁਝ ਹੋਰ ਸਾਮਾਨ ਸਮੇਤ ਕਾਬੂ ਕਰ ਲਿਆ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਜਣਿਆਂ ਤੋਂ ਹੁਣ ਤੱਕ ਕੁੱਲ 84 ਲੱਖ 20 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਹੋਈ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਮੁਖ਼ਬਰ ਦੀ ਇਤਲਾਹ ’ਤੇ ਸਾਂਝੇ ਅਪ੍ਰੇਸ਼ਨ ਦੌਰਾਨ ਪਿੰਡ ਫਰਵਾਲੀ ਵਿੱਚ ਕੀਤੀ ਨਾਕਾਬੰਦੀ ਦੌਰਾਨ ਲੋਹੇ ਨੂੰ ਪਾਲਿਸ਼ ਕਰਨ ਵਾਲੇ ਮਟੀਰੀਅਲ (ਸਪੰਜ) ਨਾਲ ਭਰੇ ਹੋਏ ਇੱਕ ਟਰੱਕ ਦੀ ਚੈਕਿੰਗ ਦੌਰਾਨ ਟਰੱਕ ਦੇ ਕੈਬਿਨ ’ਚ ਪਏ ਪਲਾਸਟਿਕ ਲਿਫ਼ਾਫ਼ੇ ਵਿੱਚੋਂ 20 ਕਿਲੋ ਅਫੀਮ ਬਰਾਮਦ ਹੋਈ। ਇਸ ’ਤੇ ਟਰੱਕ ਚਾਲਕ ਗੁਰਦੀਪ ਸਿੰਘ ਵਾਸੀ ਪਿੰਡ ਫ਼ਤਹਿਗੜ੍ਹ ਪੰਜਗਰਾਈਆਂ ਅਤੇ ਸਹਾਇਕ ਸੰਦੀਪ ਉਈਕੇ ਵਾਸੀ ਬੜੀ ਜ਼ਿਲ੍ਹਾ ਰਾਏਸੇਨ ਮੱਧ ਪ੍ਰਦੇਸ਼ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਅਦਾਲਤ ’ਚ ਪੇਸ਼ ਕਰਨ ਉਪਰੰਤ ਪੁਲੀਸ ਰਿਮਾਂਡ ਹਾਸਲ ਕੀਤਾ ਹੈ।

Advertisement

Advertisement
Author Image

joginder kumar

View all posts

Advertisement
Advertisement
×