ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਦੇਸ਼ ਭੇਜਣ ਦੇ ਨਾਂ ’ਤੇ ਚੌਵੀ ਲੱਖ ਰੁਪਏ ਠੱਗੇ

08:05 AM May 29, 2024 IST

ਸਤਪਾਲ ਸਿੰਘ ਰਾਮਗੜ੍ਹੀਆ
ਪਿਹੋਵਾ, 28 ਮਈ
ਇੱਥੇ ਜਰਮਨੀ ਭੇਜਣ ਦੇ ਨਾਂ ’ਤੇ ਇਕ ਟਰੈਵਲ ਏਜੰਟ ਵੱਲੋਂ ਪਿੰਡ ਮੰਗਣਾ ਦੇ ਦੋ ਨੌਜਵਾਨਾਂ ਨਾਲ 24 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਰੂਸ ਵਿੱਚ ਅੱਠ ਮਹੀਨੇ ਜੇਲ੍ਹ ਕੱਟਣ ਤੋਂ ਬਾਅਦ ਵਾਪਸ ਭਾਰਤ ਪਰਤ ਆਏ ਹਨ। ਦੂਜੇ ਪਾਸੇ ਪੁਲੀਸ ਨੇ ਸ਼ਿਕਾਇਤ ’ਤੇ ਮੁਲਜ਼ਮ ਏਜੰਟ ਹਰਜੀਤ ਸਿੰਘ ਪਿੰਡ ਤਰਾਂਵਾਲੀ ਗੁਹਲਾ ਕੈਥਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦਰਜ ਕਰਵਾਈ ਸ਼ਿਕਾਇਤ ਵਿੱਚ ਪਿੰਡ ਮੰਗਣਾ ਦੇ ਸੰਜੀਵ ਕੁਮਾਰ ਅਤੇ ਚੰਦੀ ਰਾਮ ਦੋਵਾਂ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਅਜੇ ਸ਼ਰਮਾ ਅਤੇ ਪ੍ਰਿੰਸ ਨੂੰ ਵਿਦੇਸ਼ ਭੇਜਣਾ ਚਾਹੁੰਦੇ ਸਨ। ਮਾਰਚ 2023 ਵਿੱਚ ਉਹ ਮੁਲਜ਼ਮ ਏਜੰਟ ਹਰਜੀਤ ਨੂੰ ਮਿਲੇ ਜਿਸ ਨੇ ਕਿਹਾ ਕਿ ਉਹ ਉਨ੍ਹਾਂ ਦੇ ਬੱਚਿਆਂ ਨੂੰ ਜਰਮਨੀ ਭੇਜੇਗਾ। ਇਹ ਸੌਦਾ 24 ਲੱਖ ਰੁਪਏ ਵਿੱਚ ਤੈਅ ਹੋਇਆ ਸੀ। ਉਨ੍ਹਾਂ ਨੇ ਏਜੰਟ ਨੂੰ 6-6 ਲੱਖ ਰੁਪਏ ਦੇ ਦਿੱਤੇ। ਪੈਸੇ ਲੈਣ ਤੋਂ ਬਾਅਦ ਏਜੰਟ ਨੇ ਬੱਚਿਆਂ ਨੂੰ ਜਰਮਨੀ ਦੀ ਬਜਾਏ ਦੁਬਈ ਤੋਂ ਅਸਥਾਨਾ, ਅਸਥਾਨਾ ਤੋਂ ਅਲਮਾਟੀ ਅਤੇ ਅਲਮਾਟੀ ਤੋਂ ਟੈਕਸੀ ਰਾਹੀਂ ਰੂਸ ਭੇਜ ਦਿੱਤਾ। ਜਿੱਥੇ ਪੁਲੀਸ ਨੇ ਦੋਵਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਮੁਲਜ਼ਮ ਏਜੰਟ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਹ ਬਕਾਇਆ ਰਕਮ ਅਦਾ ਕਰ ਦੇਣਗੇ ਤਾਂ ਅੱਗੇ ਕਾਰਵਾਈ ਕੀਤੀ ਜਾਵੇਗੀ। ਨਹੀਂ ਤਾਂ ਬੱਚੇ ਜੇਲ੍ਹ ਵਿੱਚ ਹੀ ਰਹਿਣਗੇ। ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਨੇ ਮੁਲਜ਼ਮ ਨੂੰ 5 ਲੱਖ ਰੁਪਏ ਫਿਰ ਦਿੱਤੇ। ਦੋਵੇਂ ਲੜਕੇ ਕਰੀਬ ਅੱਠ ਮਹੀਨੇ ਰੂਸ ਦੀ ਜੇਲ੍ਹ ਵਿੱਚ ਰਹੇ। ਜਦੋਂ ਉਨ੍ਹਾਂ ਨੇ ਭਾਰਤੀ ਦੂਤਾਵਾਸ ਦੀ ਮਦਦ ਨਾਲ ਉਨ੍ਹਾਂ ਨੂੰ ਵਾਪਸ ਬੁਲਾਇਆ ਤਾਂ ਉੱਥੋਂ ਦੀ ਸਰਕਾਰ ਨੇ ਉਨ੍ਹਾਂ ਨੂੰ ਡਿਪੋਰਟ ਕਰ ਦਿੱਤਾ।
ਉਸ ਦੀ ਵਾਪਸੀ ’ਤੇ ਜਦੋਂ ਪੰਚਾਇਤ ਹੋਈ ਤਾਂ ਮੁਲਜ਼ਮ ਨੇ ਪੈਸੇ ਵਾਪਸ ਕਰਨ ਦੇ ਨਾਂ ’ਤੇ ਉਸ ਨੂੰ 12 ਲੱਖ ਰੁਪਏ ਦਾ ਚੈੱਕ ਦੇ ਦਿੱਤਾ ਅਤੇ ਬਕਾਇਆ ਰਾਸ਼ੀ ਜਲਦੀ ਦੇਣ ਲਈ ਕਿਹਾ। ਪਰ ਖਾਤੇ ਵਿੱਚ ਪੈਸੇ ਨਾ ਹੋਣ ਕਾਰਨ ਚੈੱਕ ਬਾਊਂਸ ਹੋ ਗਿਆ।

Advertisement

Advertisement
Advertisement