ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐੱਨਓਸੀ ਨਾ ਮਿਲਣ ਕਾਰਨ ਵਿਚਾਲੇ ਲਟਕਿਆ ਵੀਹ ਕਰੋੜੀ ਪੁਲ

07:21 AM Sep 14, 2024 IST

ਜਸਵੰਤ ਜੱਸ
ਫਰੀਦਕੋਟ, 13 ਸਤੰਬਰ
ਫਰੀਦਕੋਟ-ਕੋਟਕਪੂਰਾ ਸੜਕ ਤੇ ਰਾਜਸਥਾਨ ਤੇ ਸਰਹੰਦ ਫੀਡਰ ਉੱਪਰ 20 ਕਰੋੜ ਦੀ ਲਾਗਤ ਨਾਲ ਬਣ ਰਿਹਾ ਪੁਲ ਐਨਜੀਟੀ ਵੱਲੋਂ ਐਨਓਸੀ ਨਾ ਮਿਲਣ ਕਾਰਨ ਵਿਚਾਲੇ ਲਟਕ ਗਿਆ ਹੈ। ਸੂਚਨਾ ਅਨੁਸਾਰ 66 ਫੁੱਟ ਚੌੜੇ ਪੁਲ ਉੱਪਰ 20 ਕਰੋੜ ਰੁਪਏ ਖਰਚੇ ਜਾਣੇ ਹਨ ਅਤੇ ਇਹ ਪੁਲ ਲਗਪਗ ਬਣ ਕੇ ਤਿਆਰ ਹੋ ਗਿਆ ਹੈ ਅਤੇ ਪੁੱਲ ਨੂੰ ਅੰਤਿਮ ਛੂਹਾਂ ਦੇਣ ਲਈ ਚਾਰ ਸਫੈਦਿਆਂ ਦਾ ਪੱਟਿਆ ਜਾਣਾ ਜ਼ਰੂਰੀ ਹੈ ਅਤੇ ਪੰਜਾਬ ਸਰਕਾਰ ਇਸ ਸਬੰਧੀ ਪਹਿਲਾਂ ਹੀ ਐਨਜੀਟੀ ਨੂੰ ਲਿਖ ਕੇ ਦੇ ਚੁੱਕੀ ਹੈ ਪਰ ਅਜੇ ਤੱਕ ਐਨਜੀਟੀ ਨੇ ਇਹ ਚਾਰ ਸਫੈਦੇ ਪੁੱਟਣ ਦੀ ਮਨਜ਼ੂਰੀ ਨਹੀਂ ਦਿੱਤੀ ਜਿਸ ਕਰਕੇ ਪੁਲ ਦਾ ਕੰਮ ਬੰਦ ਹੈ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਮੁੱਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਬੰਧਤ ਮੰਤਰੀ ਦੇ ਵੀ ਧਿਆਨ ਵਿੱਚ ਲਿਆਂਦਾ ਹੈ ਅਤੇ ਜਲਦ ਹੀ ਇਸ ਦੀ ਐੱਨਓਸੀ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪੁੱਲ ਚੌੜਾ ਹੋਣਾ ਬਹੁਤ ਜ਼ਰੂਰੀ ਸੀ, ਇਸ ਲਈ ਇਹਦੇ ਸਾਹਮਣੇ ਆਉਂਦੇ ਚਾਰ ਸਫੈਦੇ ਵੀ ਪੱਟੇ ਜਾਣੇ ਹਨ ਪ੍ਰੰਤੂ ਐਨਜੀਟੀ ਵੱਲੋਂ ਅਜੇ ਤੱਕ ਇਸ ਦੀ ਐੱਨਓਸੀ ਨਹੀਂ ਮਿਲੀ। ਸੂਚਨਾ ਅਨੁਸਾਰ ਇਸ ਪੁਲ ਦਾ ਕੰਮ ਫਰਵਰੀ 2024 ਵਿੱਚ ਸ਼ੁਰੂ ਹੋਇਆ ਸੀ ਅਤੇ 10 ਮਹੀਨਿਆਂ ਵਿੱਚ ਮੁਕੰਮਲ ਹੋਣਾ ਲਾਜ਼ਮੀ ਹੈ, ਨਹੀਂ ਤਾਂ ਠੇਕੇਦਾਰਾਂ ਨੇ ਆਰਬੀਟਰੇਸ਼ਨ ਵਿੱਚ ਜਾ ਕੇ ਪੁਲ ਦੀ ਲਾਗਤ ਕੀਮਤ ਵਧਾਉਣ ਦੀ ਚੇਤਾਵਨੀ ਦਿੱਤੀ ਹੈ। ਇਸ ਵੇਲੇ ਫਰੀਦਕੋਟ ਵਿੱਚ ਨਹਿਰਾਂ ਉੱਪਰ ਤਿੰਨ ਵੱਡੇ ਪੁੱਲ ਬਣ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਚਾਲੂ ਹੋ ਗਿਆ ਹੈ ਅਤੇ ਦੂਸਰੇ ਪੁਲ ਲਗਪਗ ਤਿਆਰ ਹਨ ਪ੍ਰੰਤੂ ਵਿਭਾਗੀ ਮਨਜ਼ੂਰੀਆਂ ਨਾ ਮਿਲਣ ਕਾਰਨ ਇਹ ਪੁੱਲ ਅੱਧ ਵਿਚਕਾਰ ਲਟਕ ਗਏ ਹਨ ਜਿਸ ਕਰਕੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।

Advertisement

Advertisement