For the best experience, open
https://m.punjabitribuneonline.com
on your mobile browser.
Advertisement

ਬਾਰਾਂ ਜਣੇ ਨਸ਼ੀਲੇ ਪਦਾਰਥਾਂ ਸਣੇ ਕਾਬੂ

07:41 AM Jan 04, 2024 IST
ਬਾਰਾਂ ਜਣੇ ਨਸ਼ੀਲੇ ਪਦਾਰਥਾਂ ਸਣੇ ਕਾਬੂ
Advertisement

ਪੱਤਰ ਪ੍ਰੇਰਕ
ਮਾਨਸਾ, 3 ਜਨਵਰੀ
ਮਾਨਸਾ ਪੁਲੀਸ ਨੇ 12 ਵਿਅਕਤੀਆਂ ਨੂੰ ਹੈਰੋਇਨ (ਚਿੱਟਾ), ਨਸ਼ੀਲੇ ਕੈਪਸੂਲ, ਲਾਹਣ ਤੇ ਸ਼ਰਾਬ ਸਣੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਸੀਨੀਅਰ ਕਪਤਾਨ ਪੁਲੀਸ ਡਾ. ਨਾਨਕ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਜਸਵੰਤ ਸਿੰਘ ਵਾਸੀ ਪਿੰਡ ਅਚਾਨਕ ਕਲਾਂ ਪਾਸੋਂ 50 ਸਿਗਨੇਚਰ ਕੈਪਸੂਲ, ਬਲਵਿੰਦਰ ਸਿੰਘ ਵਾਸੀ ਪਿੰਡ ਦਾਨੇਵਾਲਾ ਕੋਲੋ 45, ਪੂਰਨ ਸਿੰਘ ਵਾਸੀ ਪਿੰਡ ਸ਼ੇਰਖਾਂ ਵਾਲਾ ਪਾਸੋਂ 45, ਚਰਨਜੀਤ ਸਿੰਘ ਵਾਸੀ ਪਿੰਡ ਰਾਮਗੜ੍ਹ ਸ਼ਾਹਪੁਰੀਆ ਤੋਂ 75 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਆਯੂਸ਼ ਕੁਮਾਰ ਵਾਸੀ ਮਾਨਸਾ ਪਾਸੋਂ 300, ਆਕਾਸ਼ਦੀਪ ਸਿੰਘ ਵਾਸੀ ਪਿੰਡ ਭਗਵਾਨਪੁਰ ਹੀਂਗਣਾ ਕੋਲੋਂ 60 ਅਤੇ ਰਾਮ ਸਰੂਪ ਸਿੰਘ ਵਾਸੀ ਪਿੰਡ ਦਾਨੇਵਾਲਾ ਤੋਂ 45 ਸਿਗਨੇਚਰ ਕੈਪਸੂਲਾਂ ਦੀ ਬਰਾਮਦਗੀ ਕੀਤੀ ਗਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਖੇਮ ਸਿੰਘ ਵਾਸੀ ਪਿੰਡ ਜਗਾ ਰਾਮ ਤੀਰਥ ਤੋਂ 18 ਗ੍ਰਾਮ ਹੈਰੋਇਨ (ਚਿੱਟਾ), ਸਨੀ ਸਿੰਘ ਵਾਸੀ ਮਾਨਸਾ ਤੋਂ ਲਾਈਟਰ ਤੇ 10 ਰੁਪਏ ਦੇ ਕਰੰਸੀ ਨੋਟ ਦੀ ਪਾਈਪ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਨਾਜਰ ਸਿੰਘ ਵਾਸੀ ਪਿੰਡ ਲਖਮੀਰਵਾਲਾ ਤੋਂ 40 ਲਿਟਰ, ਹਾਕਮ ਸਿੰਘ ਬਹਾਦਰਪੁਰ ਕੋਲੋਂ 50 ਲਿਟਰ ਨਾਜਾਇਜ਼ ਸ਼ਰਾਬ, ਸ਼ਿਵ ਕੁਮਾਰ ਵਾਸੀ ਮਾਨਸਾ ਤੋਂ 60 ਬੋਤਲਾਂ ਸ਼ਰਾਬ ਠੇਕਾ ਦੇਸੀ ਦੀ ਬਰਾਮਦਗੀ ਕੀਤੀ ਗਈ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਿਆਂ ਵਿੱਚ ਕੇਸ ਦਰਜ ਕਰ ਕੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Advertisement

Advertisement
Advertisement
Author Image

sukhwinder singh

View all posts

Advertisement