ਬਾਰ੍ਹਵੀਂ: ਸੁਖਵੀਰ ਕੌਰ ਮੈਡੀਕਲ ਵਿੱਚੋਂ ਅੱਵਲ
ਅਵਿਨਾਸ਼ ਸ਼ਰਮਾ
ਨੂਰਪੂਰਬੇਦੀ, 14 ਮਈ
ਪਿੰਡ ਅਬਿਆਣਾ ਕਲਾਂ ਦੇ ਰਹਿਣ ਵਾਲੇ ਬਚਿੱਤਰ ਸਿੰਘ ਦੀ ਪੋਤਰੀ ਤੇ ਕਰਮਯੋਗੀ ਗੁਰਮੀਤ ਸਿੰਘ ਤੇ ਅਨੀਤਾ ਪਾਬਲਾ ਦੀ ਹੋਣਹਾਰ ਬੇਟੀ ਸੁਖਵੀਰ ਕੌਰ ਨੇ ਬਾਰ੍ਹਵੀਂ ਜਮਾਤ ਦੀ ਪ੍ਰੀਖ਼ਿਆ ਵਿੱਚ ਮੈਡੀਕਲ ਸਟਰੀਮ ਵਿੱਚੋਂ ਸ਼ਿਵਾਲਿਕ ਪਬਲਿਕ ਸਕੂਲ ਰੋਪੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਜਿੱਥੇ ਇਸ ਬੱਚੀ ਨੇ 91% ਅੰਕ ਪ੍ਰਾਪਤ ਕੀਤੇ ਹਨ। ਖਰੜ(ਸ਼ਸ਼ੀ ਪਾਲ ਜੈਨ): ਗਿਲਕੋ ਇੰਟਰਨੈਸ਼ਨਲ ਸਕੂਲ ਦੇ 10ਵੀਂ ਜਮਾਤ ਵਿੱਚ ਨਵਦੀਪ ਕੌਰ 93.4% ਅੰਕ ਲੈ ਕੇ ਸਕੂਲ ਦੀ ਓਵਰਆਲ ਟੌਪਰ ਰਹੀ। ਜਦ ਕਿ ਸਾਹਿਬ ਸਿੰਘ ਨੇ 92.8 ਫੀਸਦੀ ਅਤੇ ਤੀਜੇ ਸਥਾਨ ’ਤੇ ਰਹੀ ਰੀਆ ਰਾਏ ਨੇ 92.6 ਫੀਸਦੀ ਅੰਕ ਪ੍ਰਾਪਤ ਕੀਤੇ। ਇਸ ਦੌਰਾਨ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਹਿਊਮੈਨਟੀਜ਼ ਸਟਰੀਮ ਵਿੱਚੋਂ ਵੰਸ਼ਿਕਾ ਸੂਰੀ 93% ਅੰਕ ਲੈ ਕੇ ਸਕੂਲ ਦੀ ਟੌਪਰ ਰਹੀ। ਪ੍ਰਨੀਤ ਕੌਰ ਢਿੱਲੋਂ (ਹਿਊਮੈਨਟੀਜ਼) 92.6% ਅੰਕ ਲੈ ਕੇ ਦੂਜੇ ਅਤੇ ਸੌਮਿਆ ਸੂਦ (ਸਾਇੰਸ) 91.2% ਅੰਕ ਲੈ ਕੇ ਤੀਜੇ ਸਥਾਨ ’ਤੇ ਰਹੇ। ਸਕੂਲ ਦੇ ਚੇਅਰਮੈਨ ਰਣਜੀਤ ਸਿੰਘ ਗਿੱਲਅਤੇ ਪ੍ਰਿੰਸੀਪਲ ਡਾ. ਕ੍ਰਿਤਿਕਾ ਕੌਸ਼ਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਰਤਵਾੜਾ ਸਾਹਿਬ ਸਕੂਲ ਦੀ ਰਮਨਪ੍ਰੀਤ ਕੌਰ ਨੇ 98 ਫੀਸਦ ਅੰਕ ਲਏ
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਰਤਵਾੜਾ ਸਾਹਿਬ ਦੀ ਵਿਦਿਆਰਥਣ ਰਮਨਪ੍ਰੀਤ ਕੌਰ ਵਾਸੀ ਮੀਆਂਪੁਰ ਚੰਗਰ ਨੇ ਸੀਬੀਐੱਸਸੀ ਦੀ ਬਾਰਵੀਂ ਜਮਾਤ ਦੀ ਪੀਖਿਆ ਵਿੱਚੋਂ 98 ਪ੍ਰਤੀਸ਼ਤ ਨੰਬਰ ਪ੍ਰਾਪਤ ਕੀਤੇ ਹਨ। ਇਹ ਜਾਣਕਾਰੀ ਸਕੂਲ ਦੇ ਡਾਇਰੈਕਟਰ ਜਸਵੰਤ ਸਿੰਘ ਸਿਆਣ ਨੇ ਦਿੱਤੀ।