For the best experience, open
https://m.punjabitribuneonline.com
on your mobile browser.
Advertisement

ਟੀਵੀ ਮਕੈਨਿਕ ਨੂੰ ਅਗਵਾ ਕਰ ਕੇ ਕੁੱਟਿਆ

09:14 AM Apr 12, 2024 IST
ਟੀਵੀ ਮਕੈਨਿਕ ਨੂੰ ਅਗਵਾ ਕਰ ਕੇ ਕੁੱਟਿਆ
Advertisement

ਸਰਬਜੀਤ ਸਾਗਰ
ਦੀਨਾਨਗਰ, 11 ਅਪਰੈਲ
ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇਇੱਕ ਟੀਵੀ ਮਕੈਨਿਕ ਨੂੰ ਕੁਝ ਲੋਕਾਂ ਨੇ ਅਗਵਾ ਕਰ ਲਿਆ ਅਤੇ ਚੁੱਕ ਕੇ ਘਰ ਲੈ ਗਏ ਅਤੇ ਕੁੱਟਮਾਰ ਕਰ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਪੀੜਤ ਨੂੰ ਲੋਕਾਂ ਦੀ ਮਦਦ ਨਾਲ ਛੁਡਵਾ ਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ। ਕੁੱਟਮਾਰ ਦਾ ਸ਼ਿਕਾਰ ਨੌਜਵਾਨ ਗੁਰਜੀਤ ਸਿੰਘ ਉਰਫ਼ ਡੋਡੀ ਮੁਹੱਲਾ ਬੇਰੀਆਂ ਦਾ ਵਸਨੀਕ ਹੈ ਅਤੇ ਟੀਵੀ ਮਕੈਨਿਕ ਦਾ ਕੰਮ ਕਰਦਾ ਹੈ। ਹਸਪਤਾਲ ’ਚ ਜ਼ੇਰੇ ਇਲਾਜ ਪੀੜਤ ਨੇ ਦੱਸਿਆ ਕਿ ਉਸਨੇ ਬਿੱਟੂ ਮਿਸਤਰੀ ਨਾਮੀਂ ਵਿਅਕਤੀ ਜੋ ਸੱਭਿਆਚਾਰਕ ਗਰੁੱਪ ਚਲਾਉਂਦਾ ਹੈ, ਨੂੰ ਕਿਸੇ ਰਿਸ਼ਤੇਦਾਰ ਦੇ ਵਿਆਹ ’ਤੇ ਬੁੱਕ ਕੀਤਾ ਹੋਇਆ ਸੀ। ਉਸ ਨੇ ਦੋਸ਼ ਲਾਇਆ ਕਿ 6 ਹਜ਼ਾਰ ਦੀ ਬਕਾਇਆ ਰਾਸ਼ੀ ਲਈ ਉਸਨੇ ਆਪਣੇ ਦੋਵਾਂ ਲੜਕਿਆਂ ਅਤੇ ਕੁਝ ਹੋਰ ਸਾਥੀਆਂ ਦੀ ਮਦਦ ਨਾਲ ਉਸਨੂੰ ਅਗਵਾ ਕਰ ਲਿਆ ਅਤੇ ਆਪਣੇ ਘਰ ਲੈ ਗਏ ਅਤੇ ਉਸਨੂੰ ਉਦੋਂ ਤੱਕ ਕੁੱਟਦੇ ਰਹੇ ਜਦੋਂ ਤੱਕ ਪਰਿਵਾਰਕ ਮੈਂਬਰ ਤੇ ਲੋਕ ਛੁਡਵਾਉਣ ਲਈ ਨਹੀਂ ਪਹੁੰਚ ਗਏ। ਉਸ ਨੇ ਦੋਸ਼ ਲਾਇਆ ਕਿ ਉਸਨੂੰ ਮਾਰਨ ਲਈ ਹਮਲਾਵਰਾਂ ਨੇ ਕਿਰਪਾਨ ਵੀ ਚਲਾਈ। ਉਸਦੇ ਪਰਿਵਾਰਕ ਮੈਂਬਰਾਂ ਨੇ ਗੁਰਜੀਤ ਸਿੰਘ ਦੇ ਸਰੀਰ ਤੇ ਅਨੇਕਾਂ ਜ਼ਖ਼ਮ ਹੋਣ ਤੋਂ ਇਲਾਵਾ ਰੀਡ ਦੀ ਹੱਡੀ ਤੇ ਬਾਂਹ ਨੂੰ ਜ਼ਿਆਦਾ ਨੁਕਸਾਨ ਪਹੁੰਚਣ ਦੀ ਗੱਲ ਕਹੀ ਹੈ। ਪਰਿਵਾਰ ਨੇ ਦੋਸ਼ ਲਾਇਆ ਕਿ ਦੋ ਦਿਨ ਪਹਿਲਾਂ ਵੀ ਰਾਤ ਨੂੰ ਬਿੱਟੂ ਮਿਸਤਰੀ ਸਾਥੀਆਂ ਨੂੰ ਨਾਲ ਲੈ ਕੇ ਪੈਸੇ ਮੰਗਣ ਆਇਆ ਸੀ ਅਤੇ ਉਸਨੇ ਗਲੀ ਵਿੱਚ ਚੰਗਾ ਮਾੜਾ ਬੋਲਦਿਆਂ ਡੋਡੀ ਨਾਲ ਧੱਕਾਮੁੱਕੀ ਕੀਤੀ ਸੀ ਜਿਸਦੀ ਸ਼ਿਕਾਇਤ ਥਾਣਾ ਦੀਨਾਨਗਰ ਵਿੱਚ ਕੀਤੀ ਗਈ ਸੀ ਅਤੇ ਪੁਲੀਸ ਨੇ ਉਨ੍ਹਾਂ ਨੂੰ ਝਗੜਾ ਕਰਨ ਤੋਂ ਰੋਕਿਆ ਸੀ।
ਜਦੋਂ ਬਿੱਟੂ ਮਿਸਤਰੀ ਨਾਲ ਗੱਲ ਕੀਤੀ ਗਈ ਤਾਂ ਉਸਨੇ ਮੰਨਿਆ ਕਿ ਉਸਨੇ ਟੀਵੀ ਮਕੈਨਿਕ ਨੂੰ ਚੁੱਕ ਕੇ ਆਪਣੇ ਘਰ ਲਿਆਂਦਾ ਅਤੇ ਉਸਦੀ ਕੁੱਟਮਾਰ ਕੀਤੀ। ਉਸਨੇ ਕਿਹਾ ਕਿ ਡੋਡੀ ਬੁਕਿੰਗ ਦੀ ਬਕਾਇਆ ਰਕਮ ਨਹੀਂ ਦੇ ਰਿਹਾ ਸੀ, ਜਿਸ ਕਾਰਨ ਅਜਿਹਾ ਹੋਇਆ ਹੈ। ਉਸਨੇ ਉਲਟਾ ਡੋਡੀ ਦੇ ਸਾਥੀਆਂ ’ਤੇ ਉਸਨੂੰ ਬਾਅਦ ਵਿੱਚ ਕੁੱਟ ਕੁੱਟ ਕੇ ਥਾਣੇ ਲਿਜਾਣ ਦੇ ਇਲਜ਼ਾਮ ਵੀ ਲਾਏ।

Advertisement

ਜਲਦੀ ਹੀ ਕਾਨੂੰਨੀ ਕਾਰਵਾਈ ਕਰਾਂਗੇ: ਐੱਸਐੱਚਓ

ਐੱਸਐੱਚਓ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੁਲੀਸ ਟੀਮ ਗੁਰਦਾਸਪੁਰ ਸਿਵਲ ਹਸਪਤਾਲ ’ਚ ਰੈਫ਼ਰ ਕੀਤੇ ਗਏ ਗੁਰਜੀਤ ਸਿੰਘ ਉਰਫ਼ ਡੋਡੀ ਦੇ ਬਿਆਨ ਲੈ ਰਹੀ ਹੈ ਅਤੇ ਜਲਦ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜਾ ਵੀ ਕਥਿਤ ਦੋਸ਼ੀ ਮਿਲਿਆ, ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ।

Advertisement
Author Image

Advertisement
Advertisement
×