For the best experience, open
https://m.punjabitribuneonline.com
on your mobile browser.
Advertisement

ਟੀਵੀ ਕਲਾਕਾਰ ਅਰੁਣ ਗੋਵਿਲ ਨੇ ਮੇਰਠ ਤੋਂ ਨਾਮਜ਼ਦਗੀ ਪੱਤਰ ਭਰੇ

07:47 AM Apr 03, 2024 IST
ਟੀਵੀ ਕਲਾਕਾਰ ਅਰੁਣ ਗੋਵਿਲ ਨੇ ਮੇਰਠ ਤੋਂ ਨਾਮਜ਼ਦਗੀ ਪੱਤਰ ਭਰੇ
ਭਾਜਪਾ ਉਮੀਦਵਾਰ ਅਰੁਣ ਗੋਵਿਲ ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ। -ਫੋਟੋ: ਪੀਟੀਆਈ
Advertisement

ਮੇਰਠ (ਯੂ.ਪੀ.), 2 ਅਪਰੈਲ
ਟੀਵੀ ਸੀਰੀਅਲ ਰਾਮਾਇਣ ’ਚ ਭਗਵਾਨ ਰਾਮ ਦੇ ਕਿਰਦਾਰ ਨਾਲ ਮਸ਼ਹੂਰ ਕਲਾਕਾਰ ਅਰੁਣ ਗੋਵਿਲ ਨੇ ਅੱਜ ਮੇਰਠ ਲੋਕ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਜਪਾ ਉਮੀਦਵਾਰ ਦੇ ਤੌਰ ’ਤੇ ਉਹ ਨਵੀਂ ਪਾਰੀ ਦੀ ਸ਼ੁਰੂਆਤ ਕਰ ਰਹੇ ਹਨ। ਇਸ ਮੌਕੇ ਕੁਲੈਕਟਰ ਦਫ਼ਤਰ ’ਚ ਉਨ੍ਹਾਂ ਨਾਲ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਪਾਰਟੀ ਦੇ ਖੇਤਰੀ ਪ੍ਰਧਾਨ ਸਤੇਂਦਰ ਸਿਸੋਦੀਆ ਅਤੇ ਸਾਬਕਾ ਸੰਸਦ ਮੈਂਬਰ ਰਾਜੇਂਦਰ ਅਗਰਵਾਲ ਸਮੇਤ ਭਾਜਪਾ ਦੀ ਸੂਬਾਈ ਲੀਡਰਸ਼ਿਪ ਦੇ ਹੋਰ ਆਗੂ ਮੌਜੂਦ ਸਨ। ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਵਿੱਚ ਮੇਰਠ ’ਚ 26 ਅਪਰੈਲ ਨੂੰ ਵੋਟਾਂ ਪੈਣੀਆਂ ਹਨ। ਸਮਾਜਵਾਦੀ ਪਾਰਟੀ (ਸਪਾ) ਨੇ ਮੇਰਠ ਤੋਂ ਆਪਣਾ ਉਮੀਦਵਾਰ ਬਦਲ ਦਿੱਤਾ ਹੈ। ਹੁਣ ਮੌਜੂਦਾ ਵਿਧਾਇਕ ਅਤੁਲ ਪ੍ਰਧਾਨ ਮੇਰਠ ਤੋਂ ਸਪਾ ਦੇ ਉਮੀਦਵਾਰ ਹਨ। ਇਸ ਤੋਂ ਪਹਿਲਾਂ ਸਪਾ ਨੇ ਮੇਰਠ ਤੋਂ ਭਾਨੂ ਪ੍ਰਤਾਪ ਸਿੰਘ ਨੂੰ ਗੋਵਿਲ ਦੇ ਖਿਲਾਫ ਮੈਦਾਨ ‘ਚ ਉਤਾਰਿਆ ਸੀ। ਨਾਮਜ਼ਦਗੀ ਭਰਨ ਤੋਂ ਬਾਅਦ ਗੋਵਿਲ ਨੇ ਕਿਹਾ ਕਿ ਉਹ ਭਾਜਪਾ ਲੀਡਰਸ਼ਿਪ ਦਾ ਉਨ੍ਹਾਂ ’ਤੇ ਭਰੋਸਾ ਕਰਨ ਅਤੇ ਮੇਰਠ ਤੋਂ ਉਮੀਦਵਾਰ ਬਣਾਉਣ ਲਈ ਧੰਨਵਾਦ ਕਰਨਾ ਚਾਹੁੰਦੇ ਹਨ। ਇਥੇ ਦੱਸਣਯੋਗ ਹੈ ਕਿ ਰਾਮਾਇਣ ਸੀਰੀਅਲ ਵਿੱਚ ਭਗਵਾਨ ਰਾਮ ਦੇ ਕਿਰਦਾਰ ’ਚ ਅਰੁਣ ਗੋਵਿਲ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ। ਨਾਮਜ਼ਦਗੀ ਭਰਨ ਮਗਰੋਂ ਗੋਵਿਲ ਨੇ ਕਿਹਾ ਕਿ ਉਸ ਨੂੰ ‘ਹੁਣ ਹੋਰ ਵੀ ਪਿਆਰ’ ਮਿਲ ਰਿਹਾ ਹੈ। ਉਨ੍ਹਾਂ ਕਿਹਾ, ‘‘ਮੈਨੂੰ ਦੇਖ ਕੇ ਹਰ ਪਾਸੇ ‘ਜੈ ਸ੍ਰੀ ਰਾਮ’ ਹੁੰਦੀ ਹੈ। ਲੋਕ ਮੇਰੇ ਪੈਰ ਛੂਹਣਾ ਚਾਹੁੰਦੇ ਹਨ। ਲੋਕ ਪ੍ਰਣਾਮ ਵੀ ਕਰਦੇ ਹਨ।’’ ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਸ਼ੀਰਵਾਦ ਦੀ ਲੋੜ ਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਮੇਰੇ ਸਿਰ ’ਤੇ ਆਪਣਾ ਹੱਥ ਰੱਖੋ। -ਪੀਟੀਆਈ

Advertisement

ਭੁਪੇਸ਼ ਬਘੇਲ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ

ਰਾਇਪੁਰ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਸਮੇਤ ਕਾਂਗਰਸ ਦੇ ਦੋ ਅਤੇ ਭਾਜਪਾ ਦੇ ਇੱਕ ਉਮੀਦਵਾਰ ਵੱਲੋਂ ਅੱਜ ਆਪੋ-ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਕਾਂਗਰਸ ਵੱਲੋਂ ਭੁਪੇਸ਼ ਬਘੇਲ ਅਤੇ ਟੀ. ਸਾਹੂ ਨੇ ਕ੍ਰਮਵਾਰ ਰਾਜਨੰਦਗਾਓਂ ਅਤੇ ਮੁਹਾਸਮੁੰਦ ਸੀਟਾਂ ਤੋਂ ਕਾਗਜ਼ ਭਰੇ ਹਨ। ਉਧਰ, ਭਾਜਪਾ ਦੇ ਭੋਜਰਾਮ ਨਾਗ ਨੇ ਕਾਂਕੇਰ (ਐੱਸਟੀ) ਹਲਕੇ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×