ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਨਮ ਸ਼ਤਾਬਦੀ ਨੂੰ ਸਮਰਪਿਤ ਦਸਤਾਰ ਸਿਖਲਾਈ ਕੈਂਪ

06:29 AM Sep 26, 2024 IST
ਇਕ ਬੱਚੇ ਦੇ ਦਸਤਾਰ ਸਜਾਉਂਦੇ ਹੋਏ ਸਤਵਿੰਦਰ ਸਿੰਘ ਟੌਹੜਾ। -ਫੋਟੋ: ਭੰਗੂ

ਖੇਤਰੀ ਪ੍ਰਤੀਨਿਧ
ਪਟਿਆਲਾ, 25 ਸਤੰਬਰ
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ 100ਵੇਂ ਜਨਮ ਦਿਨ ਨੂੰ ਸਮਰਪਿਤ ਉਨ੍ਹਾਂ ਦੇ ਜੱਦੀ ਪਿੰਡ ਟੌਹੜਾ ਵਿਖੇ ਪਿੰਡ ਦੇ ਸਾਬਕਾ ਸਰਪੰਚ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਹੇਠ ਦਸਤਾਰਾਂ ਦਾ ਲੰਗਰ ਲਾ ਕੇ ਨੌਜਵਾਨਾਂ ਤੇ ਬੱਚਿਆਂ ਨੂੰ ਸਿੱਖੀ ਪ੍ਰਤੀ ਜੋੜਨ ਦਾ ਉਪਰਾਲਾ ਕੀਤਾ ਗਿਆ। ਦਸਤਾਰਾਂ ਦਾ ਇਹ ਲੰਗਰ ਤੇ ਸੁੰਦਰ ਦਸਤਾਰ ਕੈਂਪ ‘ਵਿਰਸਾ ਸੰਭਾਲ ਸਰਦਾਰੀ ਲਹਿਰ’ ਵਲੋਂ ‘ਬਾਬਾ ਅਜਾਪਾਲ ਸਿੰਘ ਸੇਵਾ ਸੁਸਾਇਟੀ ਨਾਭਾ’ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਦੌਰਾਨ ਅਨੇਕਾਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੇ ਦਸਤਾਰਾਂ ਸਜਾਈਆਂ। ਕੇਸਾਂ ਦੀ ਬੇਅਦਬੀ ਨਾ ਕਰਨ ਦਾ ਵਾਅਦਾ ਕਰਨ ਅਤੇ ਗੁਰੂ ਇਤਿਹਾਸ ਬਾਰੇ ਪੁੱਛੇ ਸਵਾਲ ਦੇ ਸਹੀ ਜਵਾਬ ਦੇਣ ਵਾਲੇ ਅਨੇਕਾਂ ਜਣਿਆਂ ਨੂੰ ਦਸਤਾਰਾਂ ਸਜਾ ਕੇ ਸਨਮਾਨਤ ਵੀ ਕੀਤਾ। ਇਸ ਮੌਕੇ ਸਮਾਜ ਸੇਵੀ ਬਘੇਲ ਸਿੰਘ ਜਾਤੀਵਾਲ, ਭਾਈ ਰਣਧੀਰ ਸਿੰਘ ਢੀਂਡਸਾ, ਮਹਿੰਦਰ ਸਿੰਘ ਝੰਬਾਲੀ, ਸੁਰਿੰਦਰ ਸਿੰਘ ਟਿਵਾਣਾ (ਪ੍ਰਧਾਨ ਟੌਹੜਾ ਕਬੱਡੀ ਕੱਪ), ਡਾ. ਮਨਦੀਪ ਸਿੰਘ ਖੁਰਦ, ਜਗਦੀਪ ਸਿੰਘ ਟਿਵਾਣਾ, ਸਤਗੁਰ ਸਿੰਘ ਪ੍ਰਧਾਨ, ਗੁਰਮੁੱਖ ਸਿੰਘ ਭੋਜੋਮਾਜਰੀ , ਤੇਜਿੰਦਰ ਸਿੰਘ ਕਪੂਰ, ਸੁਖਵਿੰਦਰ ਨੌਹਰਾ, ਪਿਆਰਾ ਸਿੰਘ ਮੋਹਲਗੁਆਰਾ, ਮੇਜਰ ਸਿੰਘ ਲੁਬਾਣ, ਹਰਵਿੰਦਰ ਸਿੰਘ ਅਮਰਗੜ੍ਹ, ਮਲਕੀਤ ਸਿੰਘ ਵਜੀਦੜੀ, ਮਹਿੰਗਾ ਸਿੰਘ ਭੜੀ, ਏਕਮਕਾਰ ਸਿੰਘ, ਬਹਾਦਰ ਸਿੰਘ ਸਰਪੰਚ, ਰੁਪਿੰਦਰ ਸਿੰਘ ਬੱਬੀ, ਮਨਮੋਹਨ ਸਿੰਘ ਪੰਚ, ਸੰਤ ਸਿੰਘ ਪੰਚ, ਨਿਰਮਲ ਸਿੰਘ ਟੌਹੜਾ ਤੇ ਨਰਿੰਦਰ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।

Advertisement

Advertisement