For the best experience, open
https://m.punjabitribuneonline.com
on your mobile browser.
Advertisement

ਸਕੂਲ ’ਚ ਦਸਤਾਰ ਸਜਾਉਣ ਮੁਕਾਬਲੇ

07:06 AM Apr 28, 2024 IST
ਸਕੂਲ ’ਚ ਦਸਤਾਰ ਸਜਾਉਣ ਮੁਕਾਬਲੇ
Advertisement

ਨਿੱਜੀ ਪੱਤਰ ਪ੍ਰੇਰਕ
ਦੋਰਾਹਾ, 27 ਅਪਰੈਲ
ਇਥੋਂ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਿੱਖ ਸਹਿਬਾਨਾਂ ਅਤੇ ਗੁਰਮਤਿ ਸਿਧਾਂਤਾਂ ਦੇ ਪ੍ਰਚਾਰ ਨੂੰ ਮੁੜ ਸੁਰਜੀਤ ਕਰਨ ਅਤੇ ਵਿਦਿਆਰਥੀਆਂ ਨੂੰ ਦਸਤਾਰ ਸਜਾਉਣ ਲਈ ਪ੍ਰੇਰਿਤ ਕਰਨ ਲਈ ਦਸਤਾਰ ਮੁਕਾਬਲੇ ਕਰਵਾਏ ਗਏ। ਇਸ ਮੌਕੇ ਜੱਜਾਂ ਦੀ ਭੂਮਿਕਾ ਨਿਭਾਅ ਰਹੇ ਅਮਰਜੀਤ ਸਿੰਘ, ਕਰਮਵੀਰ ਸਿੰਘ ਅਤੇ ਅਨਹਦਵੀਰ ਸਿੰਘ ਨੇ ਕਿਹਾ ਕਿ ਅਜੋਕੇ ਪੰਜਾਬ ਦੀ ਦਸਤਾਰ ਵਿਚ ਰੁਚੀ ਦਿਨੋਂ ਦਿਨ ਘਟਦੀ ਜਾ ਰਹੀ ਹੈ ਜਦੋਂਕਿ ਇਹ ਸਰਦਾਰੀ ਬਹਾਦਰੀ, ਦਲੇਰੀ, ਸਵੈਮਾਣ, ਨਿਆਂ ਅਤੇ ਗੁਰੂ ਸਹਿਬਾਨਾਂ ਦੀਆਂ ਬਖਸ਼ਿਸ਼ਾਂ ਦਾ ਪ੍ਰਤੀਕ ਹੈ। ਉਨ੍ਹਾਂ ਮੁਕਾਬਲੇ ਦੌਰਾਨ ਵਿਦਿਆਰਥੀਆਂ ਦੀ ਪੱਗ ਬੰਨ੍ਹ ਦੀ ਤਕਨੀਕ ਤੋਂ ਲੈ ਕੇ ਸਾਫ਼ ਸੁਥਰੀ ਦਿੱਖ ਨੂੰ ਲੈ ਕੇ ਨਿਰਣਾ ਕੀਤਾ। ਇਸ ਦੌਰਾਨ ਕੈਟਾਗਰੀ-1 ਵਿੱਚ ਪਰਮਵੀਰ ਸਿੰਘ, ਓਪਿੰਦਰ ਸਿੰਘ, ਸੁਰਿੰਦਰ ਸਿੰਘ, ਨਵਜੋਤ ਸਿੰਘ ਅਤੇ ਗੁਰਨੂਰ ਸਿੰਘ ਨੇ ਪਹਿਲਾ, ਕੈਟਾਗਰੀ-2 ਵਿਚ ਅਵੀਜੋਤ ਸਿੰਘ, ਹਰਜਾਪ ਸਿੰਘ, ਏਕਮਨੂਰ ਸਿੰਘ ਅਤੇ ਗੁਰਸੇਵਕ ਸਿੰਘ ਨੇ ਪਹਿਲਾ, ਕੈਟਾਗਰੀ-3 ਵਿਚ ਇਵਰਾਜ ਸਿੰਘ, ਅਭੀਜੋਤ ਸਿੰਘ, ਸਾਹਿਬਜੋਤ ਸਿੰਘ, ਜਪਨੂਰ ਸਿੰਘ ਅਤੇ ਚਰਨਪ੍ਰੀਤ ਸਿੰਘ ਨੇ ਪਹਿਲਾ, ਕੈਟਾਗਰੀ-4 ਵਿਚ ਜੈਪ੍ਰੀਤ ਸਿੰਘ, ਰਣਵੀਰ ਸਿੰਘ, ਨਵਪ੍ਰੀਤ ਸਿੰਘ, ਅਮਨਦੀਪ ਸਿੰਘ ਤੇ ਕਰਨਜੋਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਡਾਇਰੈਕਟਰ ਕਰਮਵੀਰ ਸਿੰਘ ਨੇ ਕੀਤੀ।

Advertisement

Advertisement
Author Image

joginder kumar

View all posts

Advertisement
Advertisement
×