ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਇਆਪੁਰੀ ਮਦਰਸੇ ਦੇ ਸਾਲਾਨਾ ਜਲਸੇ ’ਚ ਬੱਚਿਆਂ ਦੀ ਦਸਤਾਰਬੰਦੀ

09:34 AM Feb 12, 2024 IST
ਜਲਸੇ ਦੌਰਾਨ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ। -ਫੋਟੋ: ਇੰਦਰਜੀਤ ਵਰਮਾ

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਫਰਵਰੀ
ਸਥਾਨਕ ਟਿੱਬਾ ਰੋਡ ਮਾਇਆਪੁਰੀ ਸਥਿਤ ਮਦਰਸਾ ਤਰਤੀਲੁਲ ਕੁਰਆਨ ’ਚ ਸਾਲਾਨਾ ਜਲਸੇ ਮੌਕੇ ਕੁਰਆਨ ਮਜੀਦ ਹਿਫ਼ਜ ਕਰਨ ਵਾਲੇ 4 ਬੱਚਿਆਂ ਦੀ ਦਸਤਾਰਬੰਦੀ ਕੀਤੀ ਗਈ।
ਸਮਾਗਮ ਦੀ ਪ੍ਰਧਾਨਗੀ ਮੌਲਾਨਾ ਆਰਿਫ਼ ਖੇੜਾ ਮੁਗਲ ਨੇ ਕੀਤੀ ਜਦਕਿ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਪ੍ਰਧਾਨ ਮੁਹੰਮਦ ਇਨਾਮ ਮਲਿਕ, ਹਾਫ਼ਿਜ਼ ਦਿਲਸ਼ਾਦ, ਮੁਫ਼ਤੀ ਆਰਿਫ਼ ਪੰਜਾਬੀ ਬਾਗ, ਮੁਫ਼ਤੀ ਈਨਾਮ, ਮੁਹੰਮਦ ਰਿਜ਼ਵਾਨ, ਹਾਫ਼ਿਜ਼ ਨਾਜ਼ਿਮ, ਹਾਜੀ ਤਈਅੱਬ, ਹਾਜੀ ਜਰੀਫ, ਮੁਹੰਮਦ ਮੁੰਸ਼ਦ, ਜਹਾਂਗੀਰ ਅਤੇ ਕਾਰੀ ਹਸੀਨ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਇਸ ਮੌਕੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਕਿਹਾ ਕਿ ਇਸਲਾਮ ਭਾਈਚਾਰੇ ਅਤੇ ਪਿਆਰ ਦਾ ਸੁਨੇਹਾ ਦਿੰਦਾ ਹੈ ਅਤੇ ਹਜ਼ਰਤ ਮੁਹੰਮਦ ਸਾਹਿਬ ਸਲਲੱਲਾਹੂ ਅਲੈਹੀ ਵਸੱਲਮ ਦਾ ਹੁਕਮ ਹੈ ਕਿ ਲੋਕਾਂ ’ਚ ਖੁਸ਼ੀਆਂ ਵੰਡੋ। ਉਨ੍ਹਾਂ ਕਿਹਾ ਕਿ ਅੱਜ ਸਮਾਜ ‘ਚ ਅਕਸਰ ਲੋਕਾਂ ਦੀ ਸੋਚ ਨਕਰਾਤਮਕ ਹੁੰਦੀ ਜਾ ਰਹੀ ਹੈ ਅਤੇ ਲੋਕ ਇੱਕ-ਦੂਜੇ ਪ੍ਰਤੀ ਚੰਗੀ ਸੋਚ ਨਹੀਂ ਰੱਖਦੇ, ਇਸੇ ਤਰ੍ਹਾਂ ਕੌਮਾਂ ਦੇ ਸਬੰਧ ’ਚ ਵੀ ਚੰਗੀ ਰਾਏ ਨਹੀਂ ਰੱਖੀ ਜਾ ਰਹੀ ਜੋ ਕਿ ਚਿੰਤਾ ਦਾ ਵਿਸ਼ਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਜੇਕਰ ਤੁਸੀਂ ਸਫ਼ਲ ਹੋਣਾ ਚਾਹੁੰਦੇ ਹੋ ਤਾਂ ਸਕਾਰਾਤਮਕ ਸੋਚ ਦੇ ਨਾਲ ਅੱਗੇ ਵੱਧਣਾ ਪਵੇਗਾ। ਉਨ੍ਹਾਂ ਲੋਕਾਂ ਨੂੰ ਸਕਾਰਾਤਮਕ ਸੋਚ ਨਾਲ ਆਪਣਾ ਜੀਵਨ ਬਤੀਤ ਕਰਕੇ ਜ਼ਿੰਦਗੀ ਦਾ ਆਨੰਦ ਮਾਨਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਾਮਯਾਬੀ ਵੱਲ ਵੱਧ ਰਹੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਸਬਰ ਅਤੇ ਹਿੰਮਤ ਨਾਲ ਅੱਗੇ ਵੱਧਦੇ ਹੋਏ ਸਮਾਜਿਕ ਵਿਵਸਥਾ ਨੂੰ ਦਰੁਸਤ ਬਣਾਉਣ।

Advertisement

Advertisement