ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੂਰ ਤੇ ਹਰਮਨਪ੍ਰੀਤ ਦਾ ਪੰਜ ਸਾਲ ਮਗਰੋਂ ਸੁਫ਼ਨਾ ਹੋਇਆ ਪੂਰਾ

09:10 AM Feb 05, 2024 IST
ਹਰਮਨਪ੍ਰੀਤ ਕੌਰ

ਮਹਿੰਦਰ ਸਿੰਘ ਰੱਤੀਆਂ
ਮੋਗਾ, 4 ਫਰਵਰੀ
ਪੰਜਾਬ ਸਰਕਾਰ ਵੱਲੋਂ ਕੌਮਾਂਤਰੀ ਪੱਧਰ ’ਤੇ ਸੂਬੇ ਦਾ ਨਾਮ ਰੋਸ਼ਨ ਕਰਨ ਵਾਲੇ ਜਿਨ੍ਹਾਂ 11 ਖਿਡਾਰੀਆਂ ਨੂੰ ਡੀਐੱਸਪੀ ਤੇ ਪੀਸੀਐੱਸ ਅਧਿਕਾਰੀ ਲਈ ਨਿਯੁਕਤੀ ਪੱਤਰ ਦਿੱਤੇ ਗਏ ਹਨ, ਉਨ੍ਹਾਂ ਵਿੱਚ ਮੋਗਾ ਨਾਲ ਸਬੰਧਤ ਦੋ ਖਿਡਾਰੀ ਅਥਲੀਟ ਤੇਜਿੰਦਰਪਾਲ ਸਿੰਘ ਤੂਰ ਅਤੇ ਅਰਜੁਨ ਐਵਾਰਡੀ ਕ੍ਰਿਕਟਰ ਹਰਮਨਪ੍ਰੀਤ ਕੌਰ ਵੀ ਸ਼ਾਮਲ ਹਨ। ਇਨ੍ਹਾਂ ਦੋਵੇਂ ਖਿਡਾਰੀਆਂ ਨੂੰ ਡੀਐੱਸਪੀ ਬਣਾਇਆ ਗਿਆ ਹੈ। ਜਕਾਰਤਾ ਵਿੱਚ 18ਵੀਆਂ ਏਸ਼ਿਆਈ ਖੇਡਾਂ ’ਚ ਗੋਲਾ ਸੁੱਟ ਕੇ ਸੋਨ ਤਗ਼ਮਾ ਜਿੱਤਣ ਵਾਲੇ ਤੇਜਿੰਦਰਪਾਲ ਸਿੰਘ ਤੂਰ ਦਾ ਪੰਜਾਬ ਪੁਲੀਸ ਵਿੱਚ ਆਉਣ ਦਾ ਸੁਫ਼ਨਾ ਸਾਢੇ ਪੰਜ ਸਾਲ ਬਾਅਦ ਪੂਰਾ ਹੋਇਆ ਹੈ, ਜਦਕਿ ਬੱਲੇਬਾਜ਼ ਹਰਮਨਪ੍ਰੀਤ ਕੌਰ ਨੂੰ ਦੁਬਾਰਾ ਪੰਜ ਸਾਲ ਬਾਅਦ ਡੀਐੱਸਪੀ ਦਾ ਸਟਾਰ ਲੱਗੇਗਾ। ਜਾਣਕਾਰੀ ਅਨੁਸਾਰ ਅਥਲੀਟ ਤੇਜਿੰਦਰਪਾਲ ਸਿੰਘ ਤੂਰ ਦਾ ਜਨਮ 13 ਨਵੰਬਰ 1994 ਨੂੰ ਮੋਗਾ ਨੇੜਲੇ ਪਿੰਡ ਖੋਸਾ ਪਾਂਡੋ ਦੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਉਸ ਨੇ ਆਪਣੇ ਪਿਤਾ ਕਰਮ ਸਿੰਘ ਦੇ ਜ਼ੋਰ ਦੇਣ ’ਤੇ ਗੋਲਾ ਸੁੱਟਣਾ ਸ਼ੁਰੂ ਕੀਤਾ ਤੇ ਚਾਚੇ ਨੇ ਉਸ ਨੂੰ ਇਸ ਦੇ ਗੁਰ ਸਿਖਾਏ। ਕਰਮ ਸਿੰਘ ਹੀਰੋ ਵੀ ਰੱਸਾਕਸ਼ੀ ਟੀਮ ਦਾ ਚੋਟੀ ਦਾ ਖਿਡਾਰੀ ਸੀ ਜਿਸ ਦਾ 2018 ਵਿੱਚ ਕੈਂਸਰ ਕਾਰਨ ਦੇਹਾਂਤ ਹੋ ਗਿਆ ਸੀ। ਤੂਰ ਦੇ ਸੋਨ ਤਗ਼ਮਾ ਜਿੱਤਣ ਦੀ ਖੁਸ਼ੀ ਤਾਂ ਪਿਤਾ ਨੇ ਮਨਾਈ ਪਰ ਉਸ ਦੇ ਘਰ ਪਰਤਣ ਤੋਂ ਪਹਿਲਾਂ ਕਰਮ ਸਿੰਘ ਕੈਂਸਰ ਤੋਂ ਜੰਗ ਹਾਰ ਗਿਆ। ਇਸ ਮੌਕੇ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਭਾਰਤੀ ਨੇਵੀ ’ਚ ਨੌਕਰੀ ਕਰਦੇ ਤੇਜਿੰਦਰਪਾਲ ਸਿੰਘ ਤੂਰ ਦੀ ਪੰਜਾਬ ਪੁਲੀਸ ’ਚ ਨੌਕਰੀ ਦੀ ਮੰਗ ਕੀਤੀ ਸੀ।

Advertisement

ਹਰਮਨਪ੍ਰੀਤ ਕੌਰ

ਇਸੇ ਤਰ੍ਹਾਂ ਮੋਗਾ ਸ਼ਹਿਰ ਦੀ ਵਸਨੀਕ ਅਰਜੁਨ ਐਵਾਰਡੀ ਤੂਫ਼ਾਨੀ ਬੱਲੇਬਾ਼ਜ਼ ਹਰਮਨਪ੍ਰੀਤ ਕੌਰ ਨੂੰ ਵੀ ਪੰਜਾਬ ਪੁਲੀਸ ’ਚ ਡੀਐੱਸਪੀ ਦੀ ਕਰੀਬ ਸਾਢੇ ਪੰਜ ਸਾਲ ਬਾਅਦ ਦੁਬਾਰਾ ਨੌਕਰੀ ਹਾਸਲ ਕਰਨ ਦਾ ਮੌਕਾ ਮਿਲਿਆ ਹੈ। ਮਾਰਚ 2018 ਵਿੱਚ ਸੂਬੇ ਦੇ ਤਤਕਾਲੀ ਡੀਜੀਪੀ ਸੁਰੇਸ਼ ਅਰੋੜਾ ਤੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਮਨਪ੍ਰੀਤ ਨੂੰ ਪੰਜਾਬ ਪੁਲੀਸ ਦੇ ਡੀਐੱਸਪੀ ਦੇ ਸਟਾਰ ਲਗਾਏ ਸਨ ਪਰ ਉਸ ਦੀ ਗ੍ਰੈਜੂਏਸ਼ਨ ਦੀ ਡਿਗਰੀ ’ਤੇ ਸਵਾਲ ਉੱਠਣ ਕਾਰਨ ਉਹ ਡੀਐੱਸਪੀ ਨਹੀਂ ਬਣ ਸਕੀ ਸੀ। ਹੁਣ ਮੁੜ ਉਸ ਦਾ ਇਹ ਸੁਫ਼ਨਾ ਪੂਰਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਡੀਐੱਸਪੀ ਵਜੋਂ ਉਸ ਦੀ ਨਿਯੁਕਤੀ ਦਾ ਪੱਤਰ ਦਿੱਤਾ ਗਿਆ ਹੈ। 8 ਮਾਰਚ 1989 ਨੂੰ ਮੋਗਾ ਵਿੱਚ ਪਿਤਾ ਹਰਮੰਦਰ ਸਿੰਘ ਭੁੱਲਰ ਤੇ ਮਾਤਾ ਸਤਵਿੰਦਰ ਕੌਰ ਦੇ ਘਰ ਜਨਮੀ ਹਰਮਨਪ੍ਰੀਤ ਦਸਵੀਂ ਦੀ ਪੜ੍ਹਾਈ ਦੌਰਾਨ ਲੜਕਿਆਂ ਨਾਲ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ ਜੋ ਅੱਜ ਇਸ ਮੁਕਾਮ ’ਤੇ ਪੁੱਜੀ ਹੈ।

ਰੁਪਿੰਦਰਪਾਲ ਦੀਆਂ ਪ੍ਰਾਪਤੀਆਂ ਤੋਂ ਫਰੀਦਕੋਟ ਵਾਸੀ ਖੁਸ਼

Advertisement

ਫਰੀਦਕੋਟ (ਜਸਵੰਤ ਜੱਸ): ਪੰਜਾਬ ਸਰਕਾਰ ਵੱਲੋਂ ਫਰੀਦਕੋਟ ਦੇ ਜੰਮਪਲ ਤੇ ਕੌਮਾਂਤਰੀ ਹਾਕੀ ਖਿਡਾਰੀ ਰੁਪਿੰਦਰ ਪਾਲ ਸਿੰਘ ਨੂੰ ਪੀਸੀਐੱਸ ਅਫਸਰ ਨਿਯੁਕਤ ਕੀਤੇ ਜਾਣ ਤੋਂ ਜ਼ਿਲ੍ਹੇ ਦੇ ਲੋਕ ਬਾਗੋਬਾਗ ਹਨ। ਹਾਕੀ ਕਲੱਬ ਦੇ ਪ੍ਰਧਾਨ ਅਤੇ ਆਈਜੀ ਤਜਿੰਦਰ ਸਿੰਘ ਮੌੜ, ਹਰਦੇਵ ਸਿੰਘ, ਖੁਸ਼ਵੰਤ ਸਿੰਘ ਅਤੇ ਗੁਰਿੰਦਰ ਸਿੰਘ ਬਾਵਾ ਨੇ ਕਿਹਾ ਕਿ ਰੁਪਿੰਦਰ ਪਾਲ ਸਿੰਘ ਨੇ ਅਤਿ ਦੀ ਗ਼ਰੀਬੀ ਦੇ ਬਾਵਜੂਦ ਹਾਕੀ ਦੇ ਖੇਤਰ ਵਿੱਚ ਫਰੀਦਕੋਟ ਦੀ ਨੁਮਾਇੰਦਗੀ ਜਾਰੀ ਰੱਖੀ ਹੈ। ਫਰੀਦਕੋਟ ਵਿੱਚ ਇਸ ਤੋਂ ਪਹਿਲਾਂ ਰੂਪਾ ਸੈਣੀ ਵਰਗੀਆਂ ਖਿਡਾਰਨਾਂ ਵੀ ਹਾਕੀ ਦੀ ਟੀਮ ਵਿੱਚ ਦੇਸ਼ ’ਚ ਨੁਮਾਇੰਦਗੀ ਕਰ ਚੁੱਕੀਆਂ ਹਨ। ਹਰਦੇਵ ਸਿੰਘ ਨੇ ਕਿਹਾ ਕਿ ਟੋਕੀਓ ਓਲੰਪਿਕ ਵਿੱਚ ਰੁਪਿੰਦਰ ਪਾਲ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਸੀ। ਤਜਿੰਦਰ ਸਿੰਘ ਮੌੜ ਨੇ ਕਿਹਾ ਕਿ ਰੁਪਿੰਦਰ ਪਾਲ ਸਿੰਘ ਹੁਣ ਤੱਕ ਦੋ ਦਰਜਨ ਤੋਂ ਵੱਧ ਕੌਮਾਂਤਰੀ ਮੁਕਾਬਲਿਆਂ ਵਿੱਚ ਭਾਗ ਲੈ ਚੁੱਕਾ ਹੈ ਅਤੇ ਹਰੇਕ ਵਾਰ ਉਸ ਨੇ ਵਿਲੱਖਣ ਕਾਰਗੁਜ਼ਾਰੀ ਦਿਖਾਈ ਹੈ।

Advertisement